Standup Comedian Makes Fun Of Dharmendra And Deol Family: ਸਟੈਂਡਅਪ ਕਮੇਡੀ ਨੂੰ ਕਿਸੇ ਜ਼ਮਾਨੇ 'ਚ ਚੰਗਾ ਨਹੀਂ ਸਮਝਿਆ ਜਾਂਦਾ ਸੀ, ਪਰ ਅੱਜ ਇਸੇ ਕਾਮੇਡੀ ਨੇ ਕਈ ਲੋਕਾਂ ਨੂੰ ਸਟਾਰ ਬਣਾਇਆ ਹੈ। ਕਪਿਲ ਸ਼ਰਮਾ, ਭਾਰਤੀ ਸਿੰਘ ਤੇ ਜੌਨੀ ਲੀਵਰ ਵਰਗੇ ਸਿਤਾਰੇ ਇਸ ਦੀ ਮਿਸਾਲ ਹਨ। ਇਨ੍ਹਾਂ ਤੋਂ ਹੀ ਪ੍ਰਭਾਵਤ ਹੋ ਕੇ ਕਈ ਲੋਕਾਂ ਨੇ ਕਾਮੇਡੀ ਨੂੰ ਆਪਣਾ ਕਿੱਤਾ ਬਣਾਇਆ ਹੈ। 

ਪਰ ਕਈ ਵਾਰ ਕਮੇਡੀਅਨ ਕੋਈ ਅਜਿਹੀ ਗੱਲ ਕਰ ਜਾਂਦੇ ਹਨ, ਜਿਸ ਦੇ ਨਾਲ ਵਿਵਾਦ ਪੈਦਾ ਹੋ ਜਾਂਦਾ ਹੈ। ਅਜਿਹੀ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਇੰਨੀਂ ਦਿਨੀਂ ਛਾਈ ਹੋਈ ਹੈ, ਜਿਸ ਵਿੱਚ ਇੱਕ ਸਟੈਂਡਅਪ ਕਮੇਡੀਅਨ ਨੇ ਧਰਮਿੰਦਰ ਤੇ ਉਨ੍ਹਾਂ ਦੇ ਪੂਰੇ ਪਰਿਵਾਰ ਦਾ ਰੱਜ ਕੇ ਮਜ਼ਾਕ ਉਡਾਇਆ ਹੈ। ਇਹੀ ਨਹੀਂ ਇਹ ਵੀਡੀਓ ਹੁਣ ਵਾਇਰਲ ਹੁੰਦਾ ਨਜ਼ਰ ਆ ਰਿਹਾ ਹੈ।

ਇਸ ਸਟੈਂਡਅਪ ਕਮੇਡੀਅਨ ਦਾ ਨਾਮ ਸਿਧਾਰਥ ਦੁਦੇਜਾ ਹੈ। ਉਹ ਸਟੈਂਡਅਪ ਕਮੇਡੀ ਕਰਦਾ ਹੈ। ਉਸ ਦੇ ਸ਼ੋਅ ਦੀ ਇੱਕ ਵੀਡੀਓ ਕਲਿੱਪ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਹ ਬਾਲੀਵੁੱਡ ਦੇ ਹੀਮੈਨ ਧਰਮਿੰਦਰ ਤੇ ਉਨ੍ਹਾਂ ਦੇ ਪਰਿਵਾਰ ਦਾ ਮਜ਼ਾਕ ਉਡਾਉਂਦਾ ਨਜ਼ਰ ਆ ਰਿਹਾ ਹੈ। ਉਸ ਨੇ ਕਿਹਾ ਕਿ ਦਿਓਲ ਪਰਿਵਾਰ 'ਚ ਸਿਰਫ ਬੌਬੀ ਦਿਓਲ ਹੀ ਚੱਜ ਦਾ ਬੰਦਾ ਹੈ, ਉਹ ਬੌਬੀ ਦਿਓਲ ਨੂੰ ਕਾਫੀ ਪਸੰਦ ਕਰਦਾ ਹੈ। ਇਸ ਦੇ ਨਾਲ ਨਾਲ ਉਸ ਨੇ ਧਰਮਿੰਦਰ ਨੂੰ ਨਸ਼ੇੜੀ ਕਿਹਾ। ਹੇਮਾ ਮਾਲਿਨੀ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਇੱਕ ਸੌਤੇਲੀ ਮਾਂ ਹੈ, ਜੋ ਕੈਂਟ ਦਾ ਆਰ.ਓ. ਵੇਚਦੀ ਰਹਿੰਦੀ ਹੈ। ਧਰਮਿੰਦਰ ਦੇ ਫੈਨਜ਼ ਨੂੰ ਇਹ ਵੀਡੀਓ ਬੁਰੀ ਲੱਗ ਸਕਦੀ ਹੈ। ਦੇਖੋ ਇਸ ਕਮੇਡੀਅਨ ਨੇ ਕੀ ਕਿਹਾ:

ਕਾਬਿਲੇਗ਼ੌਰ ਹੈ ਕਿ ਬਾਲੀਵੁੱਡ ਦੇ ਗੁਜ਼ਰੇ ਜ਼ਮਾਨੇ ਦੇ ਸੁਪਰਸਟਾਰ ਰਹੇ ਹਨ ਧਰਮਿੰਦਰ। ਉਨ੍ਹਾਂ ਦਾ ਨਾਂ ਪੂਰੇ ਦੇਸ਼ 'ਚ ਇੱਜ਼ਤ ਨਾਲ ਲਿਆ ਜਾਂਦਾ ਹੈ। ਪਰ ਇਸ ਸਟੈਂਡਅਪ ਕਮੇਡੀਅਨ ਨੇ ਹੱਦਾਂ ਪਾਰ ਕਰਦਿਆਂ ਧਰਮਿੰਦਰ ਨੂੰ ਨਸ਼ੇੜੀ ਕਹਿ ਦਿੱਤਾ। ਸਿਧਾਰਥ ਦੁਦੇਜਾ ਦੀ ਗੱਲ ਕਰੀਏ ਤਾਂ ਯੂਟਿਊਬ 'ਤੇ ਕਾਫੀ ਮਸ਼ਹੂਰ ਹੈ। ਇਸ ਦੀ ਲੱਖਾਂ 'ਚ ਫੈਨ ਫਾਲੋਇੰਗ ਹੈ। ਇੰਸਟਾਗ੍ਰਾਮ 'ਤੇ ਵੀ ਇਸ ਨੂੰ 36 ਹਜ਼ਾਰ ਦੇ ਕਰੀਬ ਲੋਕ ਫਾਲੋ ਕਰਦੇ ਹਨ।