ਮੁੰਬਈ: ਪਿਛਲੇ ਸਾਲ ਹੀ ਰਾਜਕੁਮਾਰ ਰਾਓ ਤੇ ਸ਼੍ਰੱਧਾ ਕਪੂਰ ਦੀ ਜ਼ਬਰਦਸਤ ਕੈਮਿਸਟਰੀ ਤੇ ਹੌਰਰ-ਕਾਮੇਡੀ ਫ਼ਿਲਮ ‘ਸਤ੍ਰੀ’ ਨੇ ਲੋਕਾਂ ਨੂੰ ਖੂਬ ਐਂਟਰਟੇਨ ਕੀਤਾ ਸੀ। ਇਸ ਦੇ ਨਾਲ ਹੀ ਫ਼ਿਲਮ ਦੇ ਸੀਕੂਅਲ ਦੀ ਚਰਚਾ ਫੇਰ ਤੋਂ ਸ਼ੁਰੂ ਹੋ ਗਈ ਸੀ। ਫ਼ਿਲਮ ਦਾ ਡਾਇਰੈਕਸ਼ਨ ਅਮਰ ਕੌਸ਼ਿਕ ਨੇ ਕੀਤਾ ਸੀ। ਇਸ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਹੀ ਇਸ ਦੇ ਸੀਕੂਅਲ ਦਾ ਐਲਾਨ ਹੋ ਗਿਆ ਸੀ। ਹੁਣ ਖ਼ਬਰਾਂ ਹਨ ਕਿ ਇਹ ਫ਼ਿਲਮ ਅਗਲੇ ਸਾਲ ਫਲੋਰ ‘ਤੇ ਆ ਸਕਦੀ ਹੈ।



ਜਾਣਕਾਰੀ ਮੁਤਾਬਕ ਫ਼ਿਲਮ ਦੀ ਸਕ੍ਰਿਪਟਿੰਗ ‘ਤੇ ਕੰਮ ਹੋ ਰਿਹਾ ਹੈ। ਇਸ ਨੂੰ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ। ਮੇਕਰਸ ਨੇ ਫ਼ਿਲਮ ਨੂੰ ਲੈ ਕੇ ਕਈ ਹੋਰ ਆਈਡਿਆਜ਼ ‘ਤੇ ਵੀ ਕੰਮ ਕੀਤਾ ਹੈ। ਇਸ ਦੇ ਨਾਲ ਹੀ ਫ਼ਿਲਮ ਦਾ ਬਜਟ ਵੀ ਵਧਾ ਦਿੱਤਾ ਹੈ। ਫ਼ਿਲਮ ਦੀ ਕਹਾਣੀ ਨੂੰ ਲੈ ਕੇ ਕੋਈ ਜਲਦਬਾਜ਼ੀ ਨਹੀਂ ਕੀਤੀ ਜਾ ਰਹੀ।

ਜੇਕਰ ਫ਼ਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਇਹ ਪਹਿਲਾਂ ਹੀ ਤੈਅ ਸੀ ਕੀ ਫ਼ਿਲਮ ‘ਚ ਪੁਰਾਣੀ ਕਾਸਟ ਨੂੰ ਲਿਆ ਜਾਵੇਗਾ। ਫ਼ਿਲਮ ‘ਚ ਰਾਜਕੁਮਾਰ ਤੇ ਸ਼੍ਰੱਧਾ ਤੋਂ ਇਲਾਵਾ ਅਪਾਰਸ਼ਕਤੀ ਤੇ ਪੰਕਜ ਤ੍ਰਿਪਾਠੀ ਦਾ ਅਹਿਮ ਰੋਲ ਸੀ। ਫ਼ਿਲਮ ਦੀ ਕਹਾਣੀ ‘ਸਤ੍ਰੀ’ ਨਾਂ ਦੀ ਚੁਡੇਲ ਦੇ ਦੁਆਲੇ ਘੁੰਮਦੀ ਹੈ ਜੋ ਆਦਮੀਆਂ ਨੂੰ ਅਗਵਾ ਕਰਦੀ ਹੈ।