ਮੁੰਬਈ: ਟਾਈਗਰ ਦੀ ਇਸ ਸਾਲ ਰਿਲੀਜ਼ ਹੋਈ ਫ਼ਿਲਮ ‘ਬਾਗੀ-2’ ਨੇ ਬਾਕਸਆਫਿਸ ‘ਤੇ ਕਾਫੀ ਕਮਾਈ ਕੀਤੀ ਸੀ। ਇਸ ਤੋਂ ਬਾਅਦ ਹੁਣ ਟਾਈਗਰ ਸ਼ਰੌਫ ਜਲਦੀ ਹੀ ਕਰਨ ਜੌਹਰ ਦੀ ਅਗਲੀ ਫ਼ਿਲਮ ‘ਸਟੂਡੈਂਟ ਆਫ ਦ ਈਅਰ-2’ ‘ਚ ਨਜ਼ਰ ਆਉਣ ਵਾਲੇ ਹਨ। ਫ਼ਿਲਮ ਦੇ ਫੈਨਸ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਕਿਉਂਕਿ ਇਸ ਫ਼ਿਲਮ ਨਾਲ ਜਿੱਥੇ ਟਾਈਗਰ ਕਰ ਰਹੇ ਹਨ ਦੋ ਅਦਾਕਾਰਾਂ ਨਾਲ ਰੋਮਾਂਸ, ਉੱਥੇ ਹੀ ਇਸ ਫ਼ਿਲਮ ਨਾਲ ਚੰਕੀ ਦੀ ਧੀ ਅਨੰਨਿਆ ਪਾਂਡੇ ਤੇ ਦੂਜੀ ਐਕਟਰਸ ਤਾਰਾ ਸੁਤਾਰੀਆ ਕਰ ਰਹੀ ਹੈ ਫ਼ਿਲਮਾਂ ‘ਚ ਐਂਟਰੀ।
ਰਜਨੀਕਾਂਤ ਦੀ ਫ਼ਿਲਮ ‘2.0’ ਨਾਲ ਹੁਣ ਇਸ ਫ਼ਿਲਮ ਦੀ ਵੀ ਰਿਲੀਜ਼ ਡੇਟ ਚੇਂਜ ਹੋ ਗਈ ਹੈ। ਜੀ ਹਾਂ, ਜਿੱਥੇ ਇਹ ਫ਼ਿਲਮ ਪਹਿਲਾਂ 23 ਨਵੰਬਰ ਨੂੰ ਸਿਨੇਮਾ ਘਰਾਂ ‘ਚ ਆ ਰਹੀ ਸੀ, ਉੱਥੇ ਹੀ ਹੁਣ ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਵੇਗੀ।
ਇਸ ਗੱਲ ਦੀ ਕੰਫਰਮੇਸ਼ਨ ਖੁਦ ਪ੍ਰੋਡਿਊਸਰ ਕਰਨ ਜੌਹਰ ਨੇ ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਕੀਤੀ ਹੈ। ਕਰਨ ਨੇ ਟਵਿਟਰ ‘ਤੇ ਪੋਸਟ ਕੀਤਾ ਹੈ, ‘ਫ਼ਿਲਮ ‘ਸਟੂਡੈਂਟ ਆਫ ਦ ਈਅਰ-2’ ਹੁਣ 10 ਮਈ 2019 ਨੂੰ ਰਿਲੀਜ਼ ਹੋਵੇਗੀ। ਹੁਣ ਅਗਲੇ ਸਾਲ ਗਰਮੀਆਂ ਹੋਰ ਵੀ ਹੌਟ ਹੋਣਗੀਆਂ’। [embed]https://twitter.com/karanjohar/status/1023905843258028032[/embed] ਜੇਕਰ ਇਹ ਫ਼ਿਲਮ ਆਪਣੀ ਤੈਅ ਰਿਲੀਜ਼ ਡੇਟ ‘ਤੇ ਹੀ ਸਿਨੇਮਾਘਰਾਂ ‘ਚ ਆਉਂਦੀ ਤਾਂ ਇਸ ਦੀ ਟੱਕਰ ਰਿਤੀਕ ਰੋਸ਼ਨ ਦੀ ਫ਼ਿਲਮ ‘ਸੁਪਰ-30’ ਨਾਲ ਹੋਣੀ ਸੀ। ਇਸ ਨਾਲ ਦੋਨਾਂ ਫ਼ਿਲਮਾਂ ਦੀ ਕਮਾਈ ‘ਤੇ ਭਾਰੀ ਅਸਰ ਪੈਣਾ ਸੀ। ਇਸ ਨੂੰ ਧਿਆਨ ‘ਚ ਰੱਖਦੇ ਹੋਏ ਰਿਤੀਕ ਦੀ ਫ਼ਿਲਮ ਦੀ ਵੀ ਰਿਲੀਜ਼ ਡੇਟ ਨੂੰ ਪੋਸਟਪੋਨ ਕਰਕੇ 25 ਜਨਵਰੀ ਕਰ ਦਿੱਤਾ ਗਿਆ। ਹੁਣ ਕਰਨ ਦੀ ਵੀ ਫ਼ਿਲਮ ਦੀ ਰਿਲੀਜ਼ ਡੇਟ ਬਦਲ ਗਈ ਹੈ।