ਮੁੰਬਈ: ਸ਼ਾਹਰੁਖ ਖ਼ਾਨ ਦੀ ਲਾਡਲੀ ਧੀ ਸੁਹਾਨਾ ਖ਼ਾਨ ਦਾ ਨਾਂਅ ਉਨ੍ਹਾਂ ਸਟਾਰ ਕਿਡਸ ਦੀ ਲਿਸਟ ‘ਚ ਸ਼ਾਮਲ ਹੈ ਜੋ ਅਕਸਰ ਆਪਣੇ ਵੀਡੀਓਜ਼ ਅਤੇ ਫੋਟੋਆਂ ਕਰਕੇ ਸੁਰਖੀਆਂ ‘ਚ ਰਹਿੰਦੀ ਹੈ। ਸੁਹਾਨਾ ਆਪਣੇ ਫੈਸ਼ਨ ਸੈਨਸ ਕਰਕੇ ਵੀ ਨੌਜਵਾਨ ਕੁੜੀਆਂ ‘ਚ ਵੀ ਕਾਫੀ ਫੈਮਸ ਹੈ। ਸੁਹਾਨਾ ਆਪਣੀ ਐਕਟਿੰਗ ਸਕਿਲਸ ਕਰਕੇ ਪਹਿਲਾਂ ਹੀ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਚੁੱਕੀ ਹੈ।

ਇੱਕ ਵਾਰ ਫੇਰ ਕਿੰਗ ਖ਼ਾਨ ਦੀ ਧੀ ਸੁਹਾਨਾ ਇੰਟਰਨੈਟ ਸਨਸਨੀ ਬਣ ਗਈ ਹੈ। ਕੁਝ ਘੰਟੇ ਪਹਿਲਾਂ ਹੀ ਸੁਹਾਨਾ ਨੇ ਆਪਣਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ ਜੋ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਇਸ ‘ਚ ਉਹ ਆਪਣੇ ਕੁਝ ਦੋਸਤਾਂ ਦੇ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੇ।

ਵੇਖੋ ਵੀਡੀਓ:


ਸੁਹਾਨਾ ਨੇ ਸ਼ਾਹਰੁਖ ਖ਼ਾਨ ਦੀ ਪਿਛਲੀ ਫ਼ਿਲਮ 'ਜ਼ੀਰੋ’ ‘ਚ ਅਸਿਸਟੈਂਟ ਦੇ ਤੌਰ ‘ਤੇ ਕੰਮ ਵੀ ਕੀਤਾ ਹੈ। ਬੀਤੇ ਕਈਂ ਦਿਨਾਂ ਤੋਂ ਖ਼ਬਰਾਂ ਆ ਰਹੀਆਂ ਹਨ ਕੀ ਸੁਹਾਨਾ ਜਲਦੀ ਹੀ ਫ਼ਿਲਮਾਂ ‘ਚ ਐਂਟਰੀ ਕਰ ਸਕਦੀ ਹੈ। ਕੁਝ ਮਹੀਨੇ ਪਹਿਲਾਂ ਸੁਹਾਨਾ ਨੂੰ ਕਰਨ ਜੌਹਰ ਤੇ ਫੇਰ ਸੰਜੇ ਲੀਲਾ ਭੰਸਾਲੀ ਦੇ ਦਫ਼ਤਰ ‘ਚ ਦੇਖਿਆ ਗਿਆ ਸੀ।