ਨਵੀਂ ਦਿੱਲੀ: ਸੋਸ਼ਲ ਮੀਡੀਆ ਸਾਈਟ ਫੇਸਬੁੱਕ ‘ਤੇ ਫਰਵਰੀ ਤੋਂ ਲੈਕੇ ਦੋ ਮਾਰਚ ‘ਚ ਰਾਜਨੀਤੀਕ ਪਾਰਟੀਆਂ ਨੇ ਇਸ਼ਤਿਹਾਰਾਂ ‘ਤੇ ਚਾਰ ਕਰੋੜ ਰੁਪਏ ਖ਼ਰਚ ਕੀਤੇ ਹਨ। ਕੰਪਨੀ ਦੇ ਅੰਕੜਿਆਂ ਮੁਤਾਬਕ ਇਸ ‘ਚ ਵੱਡਾ ਹਿੱਸਾ ਬੀਜੇਪੀ ਅਤੇ ਉਸ ਦੇ ਸਮਰਥਕ ਪੇਜਾਂ ਦਾ ਹੈ।


ਫੇਸਬੁੱਕ ਦੀ ਐਡ ਆਰਕਾਈਵ ਰਿਪੋਰਟ ਮੁਤਾਬਕ ਫਰਵਰੀ ਤੋਂ ਲੈ ਕੇ ਦੋ ਮਾਰਚ, 2019 ਤਕ ਸਿਆਸੀ ਮੁੱਦਿਆਂ ਨਾਲ ਜੁੜੇ 16,556 ਪ੍ਰਚਾਰ ਪੋਸਟ ਫੇਸਬੁੱਕ ‘ਤੇ ਚਲਾਏ ਗਏ। ਜਿਨ੍ਹਾਂ ‘ਤੇ 4.13 ਕਰੋੜ ਰੁਪਏ ਤੋਂ ਜ਼ਿਆਦਾ ਦਾ ਖ਼ਰਚਾ ਕੀਤਾ ਗਿਆ। ਪਾਰਟੀ ਵੱਲੋਂ ਫੇਸਬੁੱਕ ‘ਤੇ ਚਲਾਏ ਸਭ ਤੋਂ ਜ਼ਿਆਦਾ ਇਸ਼ਤਿਹਾਰ ਪੀਐਮ ਮੋਦੀ ਦੇ ਪ੍ਰੋਗਰਾਮ ‘ਮਨ ਕੀ ਬਾਤ’ ਦੇ ਹਨ।

ਫੇਸਬੁੱਕ ਨੇ ਸੱਤ ਫਰਵਰੀ ਤੋਂ ਨਵੀਂ ਸਿਆਸੀ ਇਸ਼ਤਿਹਾਰ ਨੀਤੀ ਨੂੰ ਲਾਗੂ ਕੀਤਾ ਹੈ। ਇਸ ਨੀਤੀ ਮੁਤਾਬਕ 21 ਫਰਵਰੀ ਤੋਂ ਇਸ਼ਤਿਰਾਹਾਂ ‘ਤੇ ‘ਡਿਸਕਲੇਮਰ’ ਭਾਵ ਨੋਟ ਦਿਖਾਇਆ ਜਾਣਾ ਜ਼ਰੂਰੀ ਹੋਵੇਗਾ। ਨਾਲ ਹੀ ਕੰਪਨੀ ਹੁਣ ਸਿਆਸੀ ਪਾਰਟੀਆਂ ਦੇ ਪ੍ਰਚਾਰਾਂ ਨਾਲ ਜੁੜੇ ਅੰਕੜੇ ਹੁਣ ਹਰ ਹਫਤੇ ਜਾਰੀ ਕਰੇਗੀ।

ਕਾਂਗਰਸ ਅਤੇ ਕਾਂਗਰਸ ਸਮਰਥਕ ਪੇਜਾਂ ‘ਚ ਪ੍ਰਚਾਰ ਲਈ ਵੱਧ ਤੋਂ ਵੱਧ ਖਰਚ ਸਿਰਫ 48,000 ਰੁਪਏ ਕੀਤਾ ਗਿਆ ਹੈ ਜਦਕਿ ਹੋਰ ਪਾਰਟੀਆਂ ਜਿਵੇਂ ਤੇਲਗੂ ਦੇਸ਼ਮ ਪਾਰਟੀ ਵੱਲੋਂ 35,867 ਰੁਪਏ ਫੇਸਬੁੱਕ ਐਡ ‘ਤੇ ਖ਼ਰਚ ਕੀਤੇ ਹਨ।