ਮੁੰਬਈ: ਬਾਲੀਵੁੱਡ ਐਕਟਰ ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਖ਼ਾਨ ਨੇ ਬੇਸ਼ੱਕ ਅਜੇ ਬਾਲੀਵੁੱਡ ‘ਚ ਕਦਮ ਨਹੀਂ ਰੱਖੀਆ ਪਰ ਉਸ ਦੀ ਐਕਟਿੰਗ ਨੇ ਪਹਿਲਾਂ ਹੀ ਲੋਕਾਂ ਦੇ ਦਿਲਾਂ ‘ਚ ਥਾਂ ਬਣਾ ਲਈ ਹੈ। ਸੁਹਾਨਾ ਨੇ ਹਾਲ ਹੀ ‘ਚ ਆਪਣੇ ਕਾਲਜ ਦੇ ਇੱਕ ਨਾਟਕ ‘ਚ ਹਿੱਸਾ ਲਿਆ ਜਿਸ ਦੀ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ ਅਤੇ ਫੈਨਸ ਉਸ ਦੀ ਐਕਟਿੰਗ ਨੂੰ ਖੂਬ ਪਸੰਦ ਵੀ ਕਰ ਰਹੇ ਹਨ।

ਹਾਲ ਹੀ ‘ਚ ਇੱਕ ਇੰਟਰਵਿਊ ‘ਚ ਸ਼ਾਹਰੁਖ ਕਹਿ ਵੀ ਚੁੱਕੇ ਹਨ ਕਿ ਉਨ੍ਹਾਂ ਦੀ ਧੀ ਸੁਹਾਨਾ ਵੀ ਇੱਕ ਐਕਟਰਸ ਹੀ ਬਣਨਾ ਚਾਹੁੰਦੀ ਹੈ। ਜਿਸ ਦੇ ਲਈ ਉਹ ਟ੍ਰੇਨਿੰਗ ਵੀ ਲੈ ਰਹੀ ਹੈ। ਇਸ ਤੋਂ ਬਾਅਦ ਉਹ ਬਾਲੀਵੁੱਡ ‘ਚ ਐਂਟਰੀ ਕਰੇਗੀ।


ਉਂਝ ਸੁਹਾਨਾ ਸਮੇਂ-ਸਮੇਂ ‘ਤੇ ਸੋਸ਼ਲ ਮੀਡੀਆ ‘ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਸੁਹਾਨਾ ਦੇ ਪਲੇਅ ਦੀ ਇੱਕ ਫੋਟੋ ਸਾਹਮਣੇ ਆਈ ਹੈ ਜਿਸ ‘ਚ ਉਹ ਕੋਈ ਸੀਰੀਅਸ ਰੋਲ ਕਰਦੀ ਨਜ਼ਰ ਆ ਰਹੀ ਹੈ। ਕੁਝ ਸਮਾਂ ਪਹਿਲਾਂ ਸੁਹਾਨਾ ਖ਼ਾਨ ਦਾ ਇੱਕ ਵੀਡੀਓ ਹੋਰ ਸੋਸ਼ਲ ਮੀਡੀਆ ‘ਤੇ ਆਇਆ ਸੀ ਜਿਸ ‘ਚ ਉਹ ਜੂਲੀਅਟ ਦੇ ਰੋਲ ‘ਚ ਨਜ਼ਰ ਆਈ ਸੀ।