ਬਿਰੂਰ (ਕਰਨਾਟਕ): ਕਰਨਾਟਕ ਦੇ ਬਿਰੂਰ ਤੋਂ ਅਜੀਬੋ-ਗਰੀਬ ਮਾਮਲਾ ਸਾਹਮਣੇ ਆ ਰਿਹਾ ਹੈ। ਗਾਂ ਦਾ ਗੋਹਾ ਚੋਰੀ ਕਰਨ ਦੇ ਮਾਮਲੇ ’ਚ ਸਰਾਕਰੀ ਅਧਿਕਾਰੀ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਦਰਅਸਲ ਪਸ਼ੂ ਪਾਲਣ ਮਹਿਕਮੇ ਦੇ ਅਧਿਕਾਰੀਆਂ ਨੇ ਗੋਹਾ ਚੋਰੀ ਕਰਨ ਦੇ ਮਾਮਲੇ ਵਿੱਚ ਸੁਪਰਵਾਈਜ਼ਰ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਹੈ। ਸੁਪਰਵਾਈਜ਼ਰ ’ਤੇ ਇਲਜ਼ਾਮ ਲਾਇਆ ਗਿਆ ਹੈ ਕਿ ਗੋਹਾ ਚੋਰੀ ਕਰਨ ਕਰਕੇ ਪਸ਼ੂ ਪਾਲਣ ਵਿਭਾਗ ਨੂੰ ਕਰੀਬ 1.25 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।

ਪੁਲਿਸ ਮੁਤਾਬਕ ਵਿਭਾਗ ਤੋਂ ਕਰੀਬ 30-40 ਟਰਾਲੀਆਂ ਗੋਹਾ ਗਾਇਬ ਹੋ ਗਿਆ ਹੈ। ਜਿਵੇਂ ਹੀ ਵਿਭਾਗ ਨੂੰ ਇਸ ਬਾਰੇ ਪਤਾ ਲੱਗਾ, ਤੁਰੰਤ ਸੁਪਰਵਾਈਜ਼ਰ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ। ਯਾਦ ਰਹੇ ਕਿ ਗੋਹੇ ਨੂੰ ਕੰਪੈਕਟ ਖਾਦ ਵਜੋਂ ਇਸਤੇਮਾਲ ਕੀਤਾ ਜਾਂਦਾ ਹੈ। ਕਿਸਾਨ ਗੋਹੇ ਨਾਲ ਬਣੀ ਖਾਦ ਦੀ ਕਾਫੀ ਮੰਗ ਕਰਦੇ ਹਨ।

ਮਾਮਲਾ ਦਰਜ ਹੋਣ ਬਾਅਦ ਪੁਲਿਸ ਨੇ ਪਸ਼ੂਪਾਲਣ ਵਿਭਾਗ ਦੇ ਸੁਪਰਵਾਈਜ਼ਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਜਿਸ ਵਿਅਕਤੀ ਦੀ ਜ਼ਮੀਨ ’ਤੇ ਚੋਰੀ ਦਾ ਗੋਹਾ ਮਿਲਿਆ ਹੈ, ਇਸ ਦੇ ਖਿਲਾਫ ਵੀ ਐਈਆਈਆਰ ਦਰਜ ਕੀਤੀ ਗਈ ਹੈ। ਬਰਾਮਦ ਕੀਤੇ ਚੋਰੀ ਦੇ ਗੋਹੇ ਨੂੰ ਪਸ਼ੂਪਾਲਣ ਵਿਭਾਗ ਨੂੰ ਸੌਂਪ ਦਿੱਤਾ ਗਿਆ ਹੈ।