ਅਲੀਗੜ੍ਹ: ਮਹਾਤਮਾ ਗਾਂਦੀ ਦੇ ਪੁਤਲੇ ਨੂੰ ਗੋਲੀ ਮਾਰਨ ਵਾਲੀ ਪੂਜਾ ਸ਼ਕੁਨ ਪਾਂਡਿਆ ਅਤੇ ਉਸ ਦੇ ਪਤੀ ਅਸ਼ੋਕ ਪਾਂਡਿਆ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਦੋਵਾਂ ਨੂੰ ਨੋਇਡਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸ ਦਈਏ ਜਦੋਂ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਉਸ ਸਮੇਂ ਪੂਜਾ ਅਤੇ ਅਸ਼ੋਕ ਦਿੱਲੀ ਜਾ ਰਹੇ ਸੀ।


ਗ੍ਰਿਫ਼ਤਾਰੀ ਤੋਂ ਬਾਅਦ ਦੋਵਾਂ ਨੂੰ ਅਲੀਗੜ੍ਹ ਲੈ ਜਾਇਆ ਜਾ ਰਿਹਾ ਹੈ। ਜਿਸ ਦਿਨ ਪੂਜਾ ਨੇ ਮਹਾਤਮਾ ਗਾਂਧੀ ਦੇ ਪੁਲਤੇ ਨੂੰ ਗੋਲੀ ਮਾਰੀ ਸੀ ਉਸੇ ਦਿਨ ਮਾਮਲਾ ਸੁਰਖੀਆਂ ‘ਚ ਆ ਗਿਆ ਸੀ। ਕਾਂਗਰਸ ਪਾਰਟੀ ਨੇ ਇਸ ਦਾ ਵਿਰੋਧ ਕਰ ਮਾਮਲਾ ਦਰਜ ਕਰਵਾਇਆ ਸੀ। 30 ਜਨਵਰੀ ਨੂੰ ਪਾਂਡਿਆ ਨੇ ਇਹ ਹਰਕਤ ਕੀਤੀ ਸੀ ਜਿਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਇਆ ਸੀ।



ਅਲੀਗੜ੍ਹ ਦੇ ਗਾਂਧੀ ਪਾਰਕ ‘ਚ ਇਸ ਮਾਮਲੇ ‘ਤੇ ਮੁਕਦਮਾ ਵੀ ਦਰਜ ਹੈ। ਜਿਸ ‘ਚ 12 ਲੋਕਾਂ ਖਿਲਾਫ ਸ਼ਿਕਾਇਤ ਦਰਜ ਕੀਤੀ ਗਈ ਸੀ ਅਤੇ 6 ਲੋਕਾਂ ਨੂੰ ਝੇਲ੍ਹ ਭੇਜਿਆ ਜਾ ਚੁੱਕਿਆ ਹੇ। ਇੱਕ ਨੂੰ ਤਾਂ ਅੰਤਮ ਜ਼ਮਾਨਤ ਵੀ ਮਿਲ ਗਈ ਅਤੇ ਦੋ ਲੋਕ ਹੋਰ ਜ਼ਮਾਨਤ ‘ਤੇ ਰਿਹਾ ਹੋ ਗਏ।

ਮੁੱਖ ਮੁਲਜ਼ਮ ਪੂਜਾ ਅਤੇ ਅਸ਼ੋਕ ਫਰਾਰ ਸੀ ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹੁਣ ਪੁਲਿਸ ਦੋਵੇਂ ਮੁਲਜ਼ਮਾਂ ਨੂੰ ਕੋਰਟ ‘ਚ ਪੇਸ਼ ਕਰੇਗੀ। ਇਹ ਦੋਵੇਂ ਅਖਿਲ ਭਾਰਤੀ ਹਿੰਦੂ ਮਹਾਸਭਾ ਨਾਂਅ ਦਾ ਸੰਗਠਨ ਚਲਾਉਂਦੇ ਹਨ।