ਨਵੀਂ ਦਿੱਲੀ: ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਨੇ ਅੱਜ ਪੁਲਾੜ ‘ਚ ਇੱਕ ਹੋਰ ਕਾਮਯਾਬੀ ਹਾਸਲ ਕੀਤੀ ਹੈ। ਇਸਰੋ ਨੇ ਫ੍ਰੈਨਚ ਗੁਏਨਾ ਤੋਂ 40ਵੇਂ ਸੰਚਾਰ ਸੈਟੇਲਾਈਟ ਜੀ ਸੈਟ-31 ਨੂੰ ਰਾਤ 2:31 ਵਜੇ ਲੌਂਚ ਕੀਤਾ ਹੈ। ਇਸਰੋ ਮੁਤਾਬਕ 2,535 ਕਿਲੋ ਵਜਨੀ ਇਹ ਫ੍ਰੈਂਚ ਗੁਏਨਾ ‘ਚ ਕੁਰੁ ਤੋਂ ਏਰੀਅਨ-5 (ਵੀਏ 247) ਰਾਹੀਂ ਸ਼ੁਰੂ ਕੀਤਾ ਗਿਆ ਸੀ।


ਇਹ ਇਸਰੋ ਦੇ ਇਨਸੈਟ/ਜੀਸੈੱਟ ਸੈਟੇਲਾਈਟ ਦੀ ਲਿਸਟ ਦਾ ਸਭ ਤੋਂ ਅਪਗ੍ਰੈਡ ਵਰਜਨ ਹੈ। ਜੀਸੈੱਟ-31 ‘ਚ ਮੌਜੂਦ ਕੁਝ ਸੈਟੇਲਾਈਟਾਂ ਦੇ ਸੰਚਾਲਨ ਸੇਵਾਵਾਂ ਨੂੰ ਜਾਰੀ ਰੱਖਣ ‘ਚ ਮਦਦ ਕਰਨਗੇ ਅਤੇ ਭੂ-ਸਟੇਸ਼ਨਾਂ ‘ਚ ਕੇਯੂ-ਬੈਂਡ ਟਰਾਂਸਪੋਰਟ ਦੀ ਸਮਰੱਥਾ ਨੂੰ ਵਦਾਉਣਗੇ।


ਇਸਰੋ ਨੇ ਕਿਹਾ ਕਿ ਜੀਸੈਟ-31 ਦਾ ਇਸਤੇਮਾਲ ਵੀਸੈਟ ਨੇਟਵਰਕਾਂ, ਟੇਲੀਵਿਜਨ ਅਪਲੰਕਿਸ, ਡਿਜੀਟਲ ਸੈਟੇਲਾਈਟ ਇੱਕਠਾ ਕਰਨ, ਡੀਟੀਐਚ ਟੇਲੀਵੀਜਨ ਸੇਵਾਵਾਂ, ਸੇਲੁਲਰ ਬੈਕ ਹਾਲ ਸੰਪਰਕ ਅਤੇ ਇਸੇ ਤਰ੍ਹਾਂ ਦੇ ਕਈ ਐਪਲੀਕੇਸ਼ਨ ‘ਚ ਕੀਤਾ ਜਾਵੇਗਾ।


ਇਸਰੋ ਮੁਤਾਬਕ ਇਹ ਸੈਟੇਲਾਈਟ ਆਪਣੇ ਵਿਆਪਕ ਬੈਂਡ ਟਰਾਂਸਪੋਂਡਰ ਦੀ ਮਦਦ ਨਾਲ ਅਰਬ ਸਾਗਰ, ਬੰਗਾਲ ਦ ਖਾੜੀ ਅਤੇ ਹਿੰਦ ਮਹਾਸਾਗਰ ਦੇ ਵਿਸ਼ਾਲ ਸਮੁਦਰੀ ਖੇਤਰ ਦੇ ਉੱਤੇ ਸੰਚਾਰ ਦੀ ਸੁਵੀਧਾ ਦੇ ਲਈ ਵਿਸਤ੍ਰਿਤ ਬੀਮ ਕਵਵਰੇਜ ਦਵੇਗਾ।