ਸੋਨੂੰ ਸੂਦ ਤੇ ਸੁਨੰਦਾ ਸ਼ਰਮਾ ਇਕ ਗੀਤ 'ਚ ਇਕੱਠੇ ਦਿਖਾਈ ਦੇਣਗੇ। ਸੁਨੰਦਾ ਤੇ  ਸੋਨੂੰ ਨੇ ਗੀਤ ਦਾ ਪੋਸਟਰ ਸ਼ੇਅਰ ਕਰ ਇਸ ਦੀ ਜਾਣਕਾਰ ਦਿੱਤੀ ਹੈ। ਇਸ ਪੋਸਟਰ 'ਚ ਸੁਨੰਦਾ ਸ਼ਰਮਾ ਨੂੰ ਸੋਨੂੰ ਸੂਦ ਨੇ ਚੁਕਿਆ ਹੋਇਆ ਹੈ ਤੇ ਟ੍ਰੇਨ ਦੇ ਸਾਮਣੇ ਪੋਸਟਰ ਇਕ ਦਮ ਬਾਲੀਵੁੱਡ ਦੇ ਕਿਸੇ ਪੋਸਟਰ ਵਾਂਗ ਲੱਗ ਰਿਹਾ ਹੈ।


ਸੁਨੰਦਾ ਤੇ ਸੋਨੂੰ ਦੇ ਗੀਤ ਦਾ ਨਾਮ ਹੈ 'ਪਾਗਲ ਨਹੀਂ ਹੋਣਾ'। ਇਸ ਗੀਤ ਨੂੰ ਜਾਨੀ ਨੇ ਲਿਖਿਆ ਹੈ। ਹੁਣ ਇਹ ਗੀਤ ਹਿੰਦੀ ਹੈ ਜਾਂ ਇੱਕ ਅਜਿਹਾ ਪੰਜਾਬੀ ਗੀਤ ਜਿਸ ਨੂੰ ਨੈਸ਼ਨਲ ਲੈਵਲ 'ਤੇ ਰਿਲੀਜ਼ ਕੀਤਾ ਜਾਏਗਾ ਉਹ ਤਾਂ ਰਿਲੀਜ਼ ਤੋਂ ਬਾਅਦ ਹੀ ਪਤਾ ਚੱਲੇਗਾ। ਪਰ ਪੋਸਟਰ ਨੇ ਸਭ ਦਾ ਉਤਸ਼ਾਹ ਜ਼ਰੂਰ ਵਧਾ ਦਿੱਤਾ ਹੈ।



ਲੌਕਡਾਊਨ ਦੌਰਾਨ ਸਭ ਦੀ ਮਦਦ ਕਰ ਸੋਨੂੰ ਨੇ ਖੂਬ ਤਰੀਫਾਂ ਬਟੋਰੀਆਂ ਸੀ ਤੇ ਹੁਣ ਦਰਸ਼ਕਾਂ ਨੂੰ ਸੋਨੂੰ ਦੇ ਅਗਲੇ ਪ੍ਰੋਜੈਕਟਸ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਤੋਂ ਪਹਿਲਾਂ ਸੋਨੂੰ ਦੀ ਫਿਲਮ ਕਿਸਾਨ ਦਾ ਵੀ ਐਲਾਨ ਹੋਇਆ ਸੀ।