Here is beautiful: ਪਾਪੂਲਰ ਪਲੇਅ ਬੈਕ ਸਿੰਗਰ ਸੁਨਿਧੀ ਚੌਹਾਨ ਤੇ ਸ਼ਾਲਮਾਲੀ ਖੌਲਗੜੇ ਦਾ ਲੇਟੈਸਟ ਰਿਲੀਜ਼ ਹੋਇਆ ਗਾਣਾ 'Here is beautiful' ਵਾਇਰਲ ਹੋ ਰਿਹਾ ਹੈ। ਫੈਨਜ਼ ਨੂੰ ਵੀ ਕਾਫੀ ਪਸੰਦ ਆ ਰਿਹਾ ਹੈ। ਇਸ ਗਾਣੇ ਦੀ ਪ੍ਰਸਿੱਧੀ ਤੇ ਟ੍ਰੈਂਡਿੰਗ ਨੂੰ ਦੇਖਦੇ ਹੋਏ, ਦੋਵਾਂ ਦੇ ਇਸ ਗਾਣੇ ਨੂੰ ਨਿਊਯਾਰਕ ਦੇ ਮੈਨਹੱਟਨ ਵਿੱਚ ਟਾਈਮਜ਼ ਸਕੁਏਅਰ ਬਿੱਲ ਬੋਰਡ ਦੀ ਸਕਰੀਨ 'ਤੇ ਦਿਖਾਇਆ ਗਿਆ।

Continues below advertisement


 


ਸੁਨਿਧੀ ਚੌਹਾਨ ਤੇ ਸ਼ਾਲਮਾਲੀ ਖੌਲਗੜੇ ਦੀ ਜੋੜੀ ਟਾਈਮਜ਼ ਸਕੁਏਅਰ ਬਿੱਲ ਬੋਰਡ ਦੀ ਸਕਰੀਨ 'ਤੇ ਦਿਖਣ ਵਾਲੀ ਪਹਿਲੀ ਫੀਮੇਲ ਤੇ ਇੰਡੀਅਨ ਜੋੜੀ ਹੈ। ਬਿੱਲ ਬੋਰਡ ਦੀ ਇਹ ਸਕਰੀਨ ਫੀਮੇਲ ਗਾਇਕਾ ਦੀ ਐਕਟਿਵਟੀ ਦੀ ਅਪੀਲ ਕਰਦੀ ਹੈ।




ਇਸ ਅਚੀਵਮੈਂਟ ਬਾਰੇ ਗੱਲ ਕਰਦਿਆਂ ਸੁਨਿਧੀ ਤੇ ਸ਼ਾਲਮਾਲੀ ਨੇ ਕਿਹਾ ਕਿ ਅਸੀਂ ਇਸ ਖੁਸ਼ੀ ਨੂੰ ਸੈਲੀਬ੍ਰੇਟ ਨਹੀਂ ਕਰ ਸਕਦੇ ਜਦ ਸਾਡੇ ਆਲੇ-ਦੁਆਲੇ ਇੰਨਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਨੇ ਟਾਈਮਜ਼ ਸਕੁਏਅਰ ਦਾ ਸੁਪਨਾ ਵੀ ਨਹੀਂ ਕਦੇ ਵੇਖਿਆ, ਇਸ ਲਈ ਇਹ ਉਸ ਦੇ ਸੁਪਨੇ ਦੇ ਸੱਚ ਹੋਣ ਤੋਂ ਉਪਰ ਹੈ।


 


ਸੁਨਿਧੀ ਨੇ ਅੱਗੇ ਕਿਹਾ, "ਇਹ ਉਹ ਗਾਣਾ ਹੈ ਜੋ ਸਾਨੂੰ ਦੁਨੀਆ ਭਰ 'ਚ ਲੈ ਜਾ ਰਿਹਾ ਹੈ, ਜਦੋਂ ਕਿ ਅਸੀਂ ਘਰੇ ਬੈਠੇ ਹੀ ਮੁਸਕਰਾਉਂਦੇ ਹੋਏ ਮਾਣ ਮਹਿਸੂਸ ਕਰ ਰਹੇ ਹਾਂ। ਅਸੀਂ ਸਾਰੇ ਇਸ ਪਿਆਰੇ ਜਿਹੇ ਤੋਹਫੇ ਤੋਂ ਸਰਪ੍ਰਾਈਜ਼ ਹਾਂ। ਇਸ ਤੋਂ ਇਲਾਵਾ ਹਾਲ ਹੀ 'ਚ ਸੁਨਿਧੀ ਚੌਹਾਨ ਨੇ ਤਕਰੀਬਨ 20 ਸਾਲਾਂ ਬਾਅਦ ਇਕ ਸਿੰਗਲ ਟਰੈਕ ਕੀਤਾ। ਸੁਨਿਧੀ ਆਪਣਾ ਸਿੰਗਲ ਟਰੈਕ 'ਯੇ ਰੰਜਿਸ਼ੇ' ਲੈ ਕੇ ਆਈ ਸੀ। 20  ਸਾਲ ਬਾਅਦ ਸਿੰਗਲ ਟਰੈਕ ਬਾਰੇ ਸੁਨਿਧੀ ਨੇ ਕਿਹਾ ਕਿ ਮੈਂ ਨਹੀਂ ਚਾਹੁੰਦੀ ਸੀ ਕਿ ਇੰਨੀ ਦੇਰੀ ਹੋਵੇ ਪਾਰ ਹੋ ਗਈ।