ਮੁੰਬਈ: ਕੋਰੋਨਾਵਾਇਰਸ ਕਾਰਨ ਇਸ ਸਮੇਂ ਪੂਰਾ ਦੇਸ਼ ਲੌਕਡਾਊਨ ਹੈ ਪਰ ਇਸ ਦੇ ਬਾਵਜੂਦ ਕੁਝ ਲੋਕ ਘਰਾਂ ਤੋਂ ਬਾਹਰ ਆ ਰਹੇ ਹਨ। ਕਈ ਸਿਤਾਰਿਆਂ ਨੇ ਲੋਕਾਂ ਦੇ ਇਸ ਲਾਪਰਵਾਹੀ ਵਾਲੇ ਰਵੱਈਏ ਤੋਂ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਪਰ ਕਾਮੇਡੀ ਕਿੰਗ ਸੁਨੀਲ ਗਰੋਵਰ ਨੇ ਆਪਣੇ ਫੈਨਸ ਨੂੰ ਘਰ 'ਚ ਸਮਾਂ ਬਿਤਾਉਣ ਲਈ ਇੱਕ ਖਾਸ ਤਰੀਕਾ ਦੱਸਿਆ ਹੈ।





ਸੁਨੀਲ ਗਰੋਵਰ ਨੇ ਇੱਕ ਵੀਡੀਓ ਸ਼ੋਅਰ ਕੀਤਾ ਹੈ, ਇਸ ਵੀਡੀਓ ਵਿੱਚ ਉਸਦੇ ਹੱਥ ‘ਚ ਦੋ ਕੌਲੀਆਂ ਦਿਖਾਈ ਦੇ ਰਹੀਆਂ ਹਨ। ਉਨ੍ਹਾਂ ਚੋਂ ਇੱਕ ‘ਚ ਚਾਵਲ ਅਤੇ ਇੱਕ ‘ਚ ਦਾਲ ਹੈ। ਸੁਨੀਲ ਗਰੋਵਰ ਨੇ ਦੋਵਾਂ ਨੂੰ ਪਹਿਲਾਂ ਮਿਕਸ ਕੀਤਾ ਤੇ ਫਿਰ ਦੋਵਾਂ ਨੂੰ ਵੱਖ ਕਰਨਾ ਸ਼ੁਰੂ ਕਰ ਦਿੱਤਾ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ, ਉਸਨੇ ਦੱਸਿਆ ਕਿ ਉਸਨੇ ਸਵੇਰ ਤੋਂ ਇਸ ਨੂੰ ਤਿੰਨ ਵਾਰ ਸੋਲਵ ਕੀਤਾ ਹੈ, ਇਹ ਇੱਕ ਮਜ਼ੇਦਾਰ ਖੇਡ ਹੈ। ਘਰ ਰਹੋ ਅਤੇ ਸੁਰੱਖਿਅਤ ਰਹੋ।



ਸੁਨੀਲ ਗਰੋਵਰ ਦੀ ਇਸ ਵੀਡੀਓ 'ਤੇ ਫੈਨਸ ਦੇ ਮਜ਼ਾਕੀਆ ਰੀਐਕਸ਼ਨ ਵੀ ਸਾਹਮਣੇ ਆਏ ਹਨ। ਇੱਕ ਫੈਨਨੇ ਪੁੱਛਿਆ ਕਿ ਕੀ ਉਹ ਘਰ ਵਿੱਚ ਖਾਣਾ ਬਣਾਉਣ ਲਈ ਚਾਵਲ ਅਤੇ ਦਾਲ ਨੂੰ ਵੱਖ ਕਰ ਰਿਹਾ ਹੈ। ਇਸ ਦੇ ਜਵਾਬ ‘ਚ ਸੁਨੀਲ ਨੇ ਕਿਹਾ ਕਿ ਘਰ ‘ਚ ਤਾਂ ਆਲੂ ਗੋਭੀ ਬਣੀ ਹੈ, ਇਹ ਤਾਂ ਇੱਕ ਖੇਡ ਹੈ।



ਦੱਸ ਦੇਈਏ ਕਿ ਭਾਰਤ ਵਿੱਚ ਕੋਰੋਨਾ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 649 ਦੇ ਨੇੜੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਹੁਣ ਤੱਕ 13 ਲੋਕ ਆਪਣੀ ਜਾਨ ਗਵਾ ਚੁੱਕੇ ਹਨ।