ਚੰਡੀਗੜ੍ਹ: ਬ੍ਰਿਟੇਨ ਦੀ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕੋਰੋਨਾਵਾਇਰਸ ਕਾਰਨ ਲਾਈ ਗਈ ਯਾਤਰਾ ਪਾਬੰਦੀ ਕਰਕੇ ਬ੍ਰਿਟੇਨ ‘ਚ ਫਸੇ ਭਾਰਤ ਸਣੇ ਕਈ ਦੇਸ਼ਾਂ ਦੇ ਨਾਗਰਿਕਾਂ ਲਈ ਵੀਜ਼ਾ ਦੀ ਮਿਆਦ ਦੋ ਮਹੀਨਿਆਂ ਤਕ ਵਧਾਉਣ ਦਾ ਆਦੇਸ਼ ਜਾਰੀ ਕੀਤਾ ਹੈ। ਇਹ ਐਲਾਨ ਇੱਕ ਦਿਨ ਪਹਿਲਾਂ ਮੰਗਲਵਾਰ ਨੂੰ ਕੀਤਾ ਗਿਆ।
ਇਸ ਐਲਾਨ ਨੇ ਉਨ੍ਹਾਂ ਸੈਲਾਨੀਆਂ, ਪੇਸ਼ੇਵਰਾਂ ਤੇ ਵਿਦਿਆਰਥੀਆਂ ਸਣੇ ਕਈ ਭਾਰਤੀ ਨਾਗਰਿਕਾਂ ਨੂੰ ਰਾਹਤ ਦਿੱਤੀ ਹੈ ਜਿਨ੍ਹਾਂ ਦੀ ਵੀਜ਼ਾ ਮਿਆਦ ਖ਼ਤਮ ਹੋ ਰਹੀ ਹੈ ਜਾਂ ਮਿਆਦ ਪੁੱਗਣ ਵਾਲੀ ਹੈ। ਇਹ ਲੋਕ ਲੰਡਨ ਵਿੱਚ ਸਥਿਤ ਭਾਰਤੀ ਦੂਤਾਵਾਸ ਨਾਲ ਸੋਸ਼ਲ ਮੀਡੀਆ ਰਾਹੀਂ ਸੰਪਰਕ ਕਰ ਰਹੇ ਸੀ। ਕੋਰੋਨਾ ਦੀ ਮਹਾਮਾਰੀ ਦੇ ਮੱਦੇਨਜ਼ਰ ਬਹੁਤ ਸਾਰੇ ਭਾਰਤੀ ਵੀ ਵਿਦੇਸ਼ੀ ਨਾਗਰਿਕਾਂ ਦੀ ਤਰ੍ਹਾਂ ਫਸ ਗਏ ਸੀ।
ਪਟੇਲ ਨੇ ਵਿਦੇਸ਼ੀ ਨਾਗਰਿਕਾਂ ਨੂੰ 31 ਮਈ ਤੱਕ ਰਾਹਤ ਦਿੰਦਿਆਂ ਕਿਹਾ ਕਿ ਉਹ ਲੋਕਾਂ ਦੇ ਮਨ ਨੂੰ ਸ਼ਾਂਤੀ ਦੇਣਾ ਚਾਹੁੰਦੀ ਹੈ ਕਿ ਮੌਜੂਦਾ ਯਾਤਰਾ ਦੀਆਂ ਪਾਬੰਦੀਆਂ ਕਾਰਨ ਕਿਸੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਇਹ ਐਕਸਟੈਂਸ਼ਨ ਉਨ੍ਹਾਂ ਸਾਰਿਆਂ 'ਤੇ ਲਾਗੂ ਹੋਏਗੀ ਜਿਨ੍ਹਾਂ ਦੀ ਵੀਜ਼ਾ ਮਿਆਦ 24 ਜਨਵਰੀ ਤੋਂ ਬਾਅਦ ਖ਼ਤਮ ਹੋ ਗਈ ਹੈ ਤੇ ਯਾਤਰਾ ਪਾਬੰਦੀਆਂ ਜਾਂ ਆਈਸੋਲੇਸ਼ਨ ਹੋਣ ਕਾਰਨ ਉਹ ਵਾਪਸ ਨਹੀਂ ਪਰਤ ਸਕੇ।
ਯੂਕੇ 'ਚ ਫਸੇ ਵਿਦੇਸ਼ੀਆਂ ਲਈ ਵੱਡੀ ਰਾਹਤ, ਵੀਜ਼ਾ ਵਧਾਉਣ ਦਾ ਐਲਾਨ
ਏਬੀਪੀ ਸਾਂਝਾ
Updated at:
26 Mar 2020 12:16 PM (IST)
ਬ੍ਰਿਟੇਨ ਦੀ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕੋਰੋਨਾਵਾਇਰਸ ਕਾਰਨ ਲਾਈ ਗਈ ਯਾਤਰਾ ਪਾਬੰਦੀ ਕਰਕੇ ਬ੍ਰਿਟੇਨ ‘ਚ ਫਸੇ ਭਾਰਤ ਸਣੇ ਕਈ ਦੇਸ਼ਾਂ ਦੇ ਨਾਗਰਿਕਾਂ ਲਈ ਵੀਜ਼ਾ ਦੀ ਮਿਆਦ ਦੋ ਮਹੀਨਿਆਂ ਤਕ ਵਧਾਉਣ ਦਾ ਆਦੇਸ਼ ਜਾਰੀ ਕੀਤਾ ਹੈ। ਇਹ ਐਲਾਨ ਇੱਕ ਦਿਨ ਪਹਿਲਾਂ ਮੰਗਲਵਾਰ ਨੂੰ ਕੀਤਾ ਗਿਆ।
- - - - - - - - - Advertisement - - - - - - - - -