ਹੁਣ ਜਦੋਂ ਸੁਨੀਲ ਦੇ ਸ਼ੋਅ ਚ’ ਕੋਈ ਆਇਆ ਹੈ ਤਾਂ ਉਸ ਨਾਲ ਸੁਨੀਲ ਕੁਝ ਨਾ ਕੁਝ ਸ਼ਰਾਰਤ ਤਾਂ ਜ਼ਰੂਰ ਕਰਨਗੇ। ਕੁਝ ਅਜਿਹਾ ਹੀ ਸ਼ੋਅ ‘ਚ ਕਾਰਤਿਕ ਦੇ ਨਾਲ ਵੀ ਹੋਇਆ। ਜੀ ਹਾਂ, ਸ਼ੋਅ ‘ਚ ਆਪਣੀ ਫ਼ਿਲਮ ‘ਲੁਕਾ ਛੁੱਪੀ’ ਦਾ ਪ੍ਰਮੋਸ਼ਨ ਕਰਨ ਆਏ ਕਾਰਤਿਕ ਦੇ ਨਾਂਅ ਦਾ ਇੱਥੇ ਸੁਨੀਲ ਮਜ਼ਾਕ ਬਣਾ ਦਿੱਤਾ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।
ਸੁਨੀਲ ਗ੍ਰੋਵਰ ਦਾ ਸ਼ੋਅ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਇਸ ਤੋਂ ਇਲਾਵਾ ਸੁਨੀਲ ਜਲਦੀ ਹੀ ਬਾਲੀਵੁੱਡ ਦੇ ਸੁਲਤਾਨ ਸਲਮਾਨ ਦੀ ਫ਼ਿਲਮ ‘ਚ ਅਹਿਮ ਕਿਰਦਾਰ ਕਰਦੇ ਨਜ਼ਰ ਆਉਣਗੇ।