ਨਵੀਂ ਦਿੱਲੀ: ਪ੍ਰਿਅੰਕਾ ਗਾਂਧੀ ਕਰੀਬ 15 ਸਾਲ ਬਾਅਦ ਰਾਜਨੀਤੀ ‘ਚ ਐਕਟਿਵ ਹੋਈ ਹੈ। ਕਾਂਗਰਸ ਪਾਰਟੀ ਨੇ 47 ਸਾਲਾਂ ਪ੍ਰਿਅੰਕਾ ਨੂੰ ਤਿੰਨ ਹਫਤੇ ਪਹਿਲਾਂ ਹੀ ਜਨਰਲ ਸਕੱਤਰ ਬਣਾਇਆ ਸੀ। ਜਿਸ ਤੋਂ ਬਾਅਦ ਵਿਰੋਧੀ ਧੀਰਾਂ ‘ਚ ਖਲਬਲੀ ਮੱਚੀ ਹੋਈ ਹੈ।
ਦੇਸ਼ ‘ਚ ਚਰਚਾ ਹੋ ਰਹੀ ਹੈ ਕਿ ਕੀ ਪ੍ਰਿਅੰਕਾ ਗਾਂਧੀ ਕਾਂਗਰਸ ਨੂੰ ਸਹਾਰਾ ਦੇ ਪਾਵੇਗੀ? ਪਾਰਟੀ ਦੀ ਗਰਮਜੋਸ਼ੀ ਦਾ ਜਵਾਬ ਕੀ ਜਨਤਾ ਵੀ ਗਰਮਜੋਸ਼ੀ ਨਾਲ ਦਵੇਗੀ? ਕੀ ਪਿਅ੍ਰੰਕਾ, ਮੋਦੀ-ਸ਼ਾਹ ਦੀ ਜੋੜੀ ਦਾ ਸਾਹਮਣਾ ਕਰ ਪਾਵੇਗੀ?
ਇਸ ਬਾਰੇ ਜਨਤਾ ਕੀ ਸੋਚਦੀ ਹੈ ਏਬੀਪੀ ਨਿਊਜ਼ ਨੇ ਸੀ-ਵੋਟਰ ਨਾਲ ਮਿਲਕੇ ਪ੍ਰਿਅੰਕਾ ਗਾਂਧੀ ‘ਤੇ ਇੱਕ ਵੱਡਾ ਸਰਵੇਅ ਕੀਤਾ ਹੈ।
ਪਹਿਲਾ ਸਵਾਲ: ਪ੍ਰਿਅੰਕਾ ਦੇ ਆਉਣ ਤੋਂ ਬਾਅਦ ਕਾਂਗਰਸ ਨੂੰ ਕਿੱਥੇ ਫਾਈਦਾ ਹੋਵੇਗਾ?
ਸੀ ਵੋਟਰ ਸਰਵੇਖਣ ਮੁਤਾਬਕ, 50 ਫੀਸਦ ਲੋਕ ਮੰਨਦੇ ਹਨ ਕਿ ਪ੍ਰਿਅੰਕਾ ਗਾਂਧੀ ਦੇ ਆਉਣ ਤੋਂ ਬਾਅਦ ਕਾਂਗਰਸ ਨੂੰ ਸਮੂਚੇ ਦੇਸ਼ ‘ਚ ਫਾਈਦਾ ਹੋਵੇਗਾ। ਜਦਕਿ 18 ਫੀਸਦ ਲੋਕਾਂ ਦਾ ਮਨਣਾ ਹੈ ਕਿ ਸਿਰਫ ਉੱਤਰਪ੍ਰਦੇਸ਼ ‘ਚ ਹੀ ਫਾਈਦਾ ਹੋਵੇਗਾ, ਉਧਰ 24 ਫੀਸਦ ਲੋਕਾਂ ਦਾ ਕਹਿਣਾ ਹੈ ਕਿ ਪ੍ਰਿਅੰਕਾ ਦੇ ਆਉਣ ਤੋਂ ਬਾਅਦ ਵੀ ਉਨ੍ਹਾਂ ਨੂੰ ਕੋਈ ਫਾਈਦਾ ਨਹੀਂ ਹੋਵੇਗਾ।
ਦੂਜਾ ਸਵਾਲ: ਪ੍ਰਿਅੰਕਾ ਦੇ ਆਉਣ ‘ਤੇ ਕਿਸਦਾ ਨੁਕਸਾਨ ਹੋਵੇਗਾ?
ਸਰਵੇਖਣ ਮੁਤਾਬਕ, 52% ਲੋਕ ਮੰਨਦੇ ਹਨ ਕਿ ਪ੍ਰਿਅੰਕਾ ਗਾਂਧੀ ਦੇ ਆਉਣ ਤੋਂ ਭਾਜਪਾ ਨੂੰ ਨੁਕਸਾਨ ਹੋਵੇਗਾ। ਜਦਕਿ 32 ਫੀਸਦ ਲੋਕਾਂ ਦਾ ਮਨਣਾ ਹੈ ਕਿ ਇਸ ਨਾਲ ਮਹਾਗਠਬੰਧਨ ਨੂੰ ਨੁਕਸਾਨ ਹੋਣਾ ਹੈ ਉਦਰ 8 ਫੀਸਦ ਲੋਕਾਂ ਦਾ ਮਨਣਾ ਹੈ ਕਿ ਪ੍ਰਿਅੰਕਾ ਦੇ ਆਉਣ ਨਲਾ ਕਿਸੇ ਨੂੰ ਨੁਕਸਾਨ ਨਹੀਂ ਹੋਵੇਗਾ।
ਤੀਜਾ ਸਵਾਲ: ਪ੍ਰਿਅੰਕਾ ਦੇ ਆਉਣ ਤੋਂ ਤਕਿੋਣੇ ਮੁਕਾਬਲੇ ‘ਚ ਭਾਜਪਾ ਨੂੰ ਫਾਈਦਾ ਹੋਵੇਗਾ?
ਸਰਵੇਖਣ ਮੁਤਾਬਕ 44 ਫੀਸਦ ਲੋਕ ਮੰਨਦੇ ਹਨ ਕਿ ਪ੍ਰਿਅੰਕਾ ਗਾਂਧੀ ਨੇ ਆਉਣ ਤੋਂ ਭਾਜਪਾ ਨੂੰ ਫਾਈਦਾ ਹੋਣਾ ਹੈ, ਜਦਕਿ 51 ਫੀਸਦ ਲੋਕਾਂ ਦਾ ਮਨਣਾ ਹੈ ਕਿ ਇਸ ਨਾਲ ਭਾਜਪਾ ਨੂੰ ਕੋਈ ਫਾਈਦਾ ਨਹੀਂ ਹੋਣਾ, 5 ਫੀਸਦੀ ਲੋਕਾਂ ਨੇ ਇਸ ‘ਤੇ ਕੋਈ ਰਾਏ ਨਹੀਂ ਦਿੱਤੀ।
ਚੌਥਾ ਸਵਾਲ: ਪ੍ਰਿਅੰਕਾ ਨੇ ਰਾਜਨੀਤੀ ‘ਚ ਆਉਣ ‘ਚ ਦੇਰ ਕਰ ਦਿੱਤੀ?
ਸਰਵੇਅ ਮੁਤਾਬਕ 74 ਫੀਸਦ ਲੋਕ ਮੰਨਦੇ ਹਨ ਕਿ ਪ੍ਰਿਅੰਕਾ ਨੇ ਰਾਜਨੀਤੀ ‘ਚ ਆਉਣ ‘ਚ ਦੇਰ ਕੀਤੀ ਹੈ ਜਦਕਿ 21 ਫੀਸਦ ਲੋਕਾਂ ਦਾ ਕਹਿਣਾ ਹੈ ਕਿ ਉਸ ਨੇ ਕੋਈ ਦੇਰ ਨਹੀਂ ਕੀਤੀ। 5 % ਲੋਕਾ ਨੇ ਕਿਹਾ ਉਨ੍ਹਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ।
ਪੰਜਵਾਂ ਸਵਾਲ: ਕੀ ਪ੍ਰਿਅੰਕਾ ਖਿਲਾਫ ਬਿਆਨ ਦੇ ਕੇ ਭਾਜਪਾ ਆਪਣਾ ਨੁਕਸਾਨ ਕਰ ਰਹੀ ਹੈ?
ਇਸ ਵਾਰੇ 71 ਫੀਸਦ ਲੋਕਾਂ ਦਾ ਕਹਿਣਾ ਹੈ ਕਿ ਅਜਿਹਾ ਕਰ ਭਾਜਪਾ ਆਪਣਾ ਨੁਕਸਾਨ ਕਰ ਰਹੀ ਹੈ ਜਦਕਿ 23% ਲੋਕਾ ਦਾ ਕਹਿਣਾ ਹੈ ਕਿ ਭਾਜਪਾ ਨੂੰ ਕੋਈ ਨੁਕਸਾਨ ਨਹੀਂ ਆੇ 6 ਫੀਸਦ ਲੋਕਾਂ ਦੀ ਇਸ ਬਾਰੇ ਕੋਈ ਰਾਏ ਨਹੀਂ।
ਛੇਵਾਂ ਸਵਾਲ: ਕੀ ਰਾਹੁਲ ਗਾਂਧੀ ਫੇਲ੍ਹ ਹੋ ਗਏ ਇਸ ਲਈ ਪ੍ਰਿਅੰਕਾ ਰਾਜਨੀਤੀ ‘ਚ ਆਈ?
ਸਰਵੇਅ ‘ਚ 50% ਲੋਕਾਂ ਦਾ ਕਹਿਣਾ ਹੈ ਕਿ ਰਾਹੁਲ ਫੇਲ੍ਹ ਹੋ ਗਏ, 46 ਫੀਸਦ ਲੋਕਾ ਅਜਿਹਾ ਨਹੀਂ ਮਨਦੇ ਅਤੇ 4% ਨੂੰ ਇਸ ਬਾਰੇ ਕੁਝ ਨਹੀਂ ਪਤਾ।
ਸਤਵਾਂ ਸਵਾਲ: ਕੀ ਪ੍ਰਿਅੰਕਾ ਗਾਂਧੀ ਆਪਣੀ ਦਾਦੀ ਇੰਦਰਾ ਗਾਂਧੀ ਜਿਹੀ ਦਿਖਦੀ ਹੈ?
ਇਸ ਬਾਰੇ 44 ਫੀਸਦ ਲੋਕਾਂ ਦੀ ਰਾਏ ਹੈ ਕਿ ਉਹ ਆਪਣੀ ਦਾਦੀ ਪ੍ਰਿਅੰਕਾ ਗਾਂਧੀ ਜਿਹੀ ਦਿਖਦੀ ਹੈ ਜਦਕਿ 42 ਫੀਸਦ ਲੋਕ ਕਹਿੰਦੇ ਹਨ ਕਿ ਅਜਿਹਾ ਕੁਝ ਨਹੀਂ ਹੈ ਅਤੇ 13% ਲੋਕ ਕਹਿੰਦੇ ਹਨ ਉਨ੍ਹਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ।
ਅੱਠਵਾਂ ਸਵਾਲ; ਕੀ ਪ੍ਰਿਅੰਕਾ ‘ਚ ਭਵਿੱਖ ਦੇ ਪ੍ਰਧਾਨ ਮੰਤਰੀ ਦੇ ਗੁਣ ਦਿਖਦੇ ਹਨ?
56% ਲੋਕਾਂ ਨੇ ਇਸ ‘ਤੇ ਹਾਮੀ ਭਰੀ ਹੈ ਜਦਕਿ 29 ਫੀਸਦ ਲੋਕਾਂ ਨੇ ਇਸ ਗੱਲ ਨੂੰ ਨਕਾਰਿਆ ਹੈ ਆੇ 15% ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ।
ਨੌਵਾਂ ਸਵਾਲ: ਪ੍ਰਿਅੰਕਾ ਦੇ ਆਉਣ ਤੋਂ ਬਾਅਦ ਤੁਸੀ ਕਿਸ ਨੂੰ ਵੋਟ ਦਓਗੇ?
18% ਲੋਕਾਂ ਲੋਕਾਂ ਦਾ ਕਹਿਣਾ ਹੈ ਕਿ ਉਹ ਕਾਂਗਰਸ ਨੂੰ ਵੋਟ ਦੇਣਗੇ। ਉਧਰ 33 ਫੀਸਦ ਲੋਕਾਂ ਦਾ ਕਹਿਣਾ ਹੈ ਕਿ ਉਹ ਮਹਾਗਠਬੰਧਨ ਨੂੰ ਵੋਟ ਦੇਣਗੇ ੳਤੇ 38% ਭਾਜਪਾ ਨੂੰ ਆਪਣਾ ਵੋਟ ਦੇਣਗੇ।