ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਅੱਜ ਫੇਰ ਤੋਂ ਰਾਬਰਟ ਵਾਡਰਾ ਤੋਂ ਪੁੱਛਗਿੱਛ ਕਰੇਗੀ। ਇਸ ਤੋਂ ਪਹਿਲਾਂ ਛੇ ਅਤੇ ਸੱਤ ਫਰਵਰੀ ਨੂੰ ਵੀ ਵਰਡਰਾ ਤੋਂ ਮੰਨੀ ਲਾਂਡਰਿੰਗ ਮਾਮਲੇ ਤੋਨ ਪੁੱਛਗਿੱਛ ਕੀਤੀ ਗਈ। ਇਸ ਮਾਮਲੇ ‘ਚ ਵਾਡਰਾ ਤੋਂ ਬੁੱਧਵਾਰ ਨੂੰ ਕਰੀਬ 6 ਘੰਟੇ ਅਤੇ ਵੀਰਵਾਰ ਨੂੰ ਕਰੀਬ 9 ਘੰਟੇ ਪੁੱਛਗਿੱਛ ਕੀਤੀ ਗਈ।


ਵਾਡਰਾ ਦੇ ਵਕੀਲ ਦਾ ਕਹਿਣਾ ਹੈ ਕਿ ਇਸ ਪੁੱਛਗਿੱਛ ਦੌਰਾਨ ਵਾਡਰਾ ਨੇ ਹਰ ਸਵਾਲ ਦਾ ਜਵਾਬ ਦਿੱਤਾ ਹੈ। ਉਨ੍ਹਾਂ ਤੋਂ ਵਾਡਰਾ ਦੀ ਬ੍ਰਿਟੇਨ ‘ਚ ਖਰੀਦੀ ਜਾਈਦਾਦ ਬਾਰੇ ਗੱਲ ਕੀਤੀ। ਮਨੀਆ ਜਾ ਰਿਹਾ ਹੈ ਕਿ ਵਾਡਰਾ ਸਾਹਮਣੇ ਉਹ ਸਾਰੇ ਦਸਤਾਵੇਜ਼ ਰੱਖੇ ਜਿਨ੍ਹਾਂ ਨੂੰ ਏਜੰਸੀ ਨੇ ਜਾਂਚ ਦੌਰਾਨ ਜਬਤ ਕੀਤਾ ਸੀ ਇਹ ਦਸਤਾਵੇਜ ਫਰਾਰ ਰੱਖਿਆ ਡੀਲਰ ਸੰਜੈ ਭੰਡਾਰੀ ਨਲਾ ਜੁੜੇ ਵੀ ਹਨ।

ਵਾਡਰਾ ਨੇ ਗੈਰਕਾਨੂੰਨੀ ਜਾਈਦਾਦ ਨਾਲ ਜੁੜੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਸਰਕਾਰ ਆਪਣੇ ਰਾਜਨੀਤੀਕ ਹਿੱਤ ਕਰਕੇ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਦਿੱਲੀ ਦੀ ਇੱਕ ਅਦਾਲਤ ਨੇ 2 ਫਰਵਰੀ ਨੂੰ ਵਾਡਰਾ ਨੂੰ ਈ ਡੀ ਦੇ ਸਾਹਮਣੇ ਪੇਸ਼ ਹੋਣ ਅਤੇ ਪੂਰਾ ਸਾਤ ਦੇਣ ਦੀ ਗੱਲ ਕੀਤੀ ਸੀ। ਵਾਡਰਾ ਨੇ ਇਸ ਮਾਮਲੇ ‘ਚ ਜ਼ਮਾਨਤ ਲਈ ਅਦਾਲਤ ਦਾ ਰੁਖ ਕੀਤਾ ਸੀ।

ਸੰਭਾਵਨਾ ਹੈ ਕਿ ਵਾਡਰਾ ਬੀਕਾਨੇਰ ਜ਼ਮੀਨ ਘੁਟਾਲੇ ਨਾਲ ਜੁੜੇ ਮੰਨੀ ਲਾਂਡਰਿੰਗ ਦੇ ਇੱਕ ਹੋਰ ਮਾਮਲੇ ‘ਚ ਜੈਪੁਰ ‘ਚ 12 ਫਰਵਰੀ ਨੂੰ ਈ ਡੀ ਸਾਹਮਣੇ ਪੇਸ਼ ਹੋਣਗੇ। ਰਾਜਸਥਾਨ ਹਾਈ ਕੋਰਟ ਨੇ ਇਸ ਮਾਮਲੇ ‘ਚ ਜਾਂਚ ਏਜੰਸੀਆਂ ਤੋਂ ਸਹਿਯੋਗ ਦੇਣ ਦੇ ਆਦੇਸ਼ ਦਿੱਤੇ ਹਨ।