ਸੁਨੀਲ ਗਰੋਵਰ ਲਗਾਤਾਰ ਮਜ਼ਾਕੀਆ ਵੀਡੀਓ ਸ਼ੇਅਰ ਕਰ ਰਹੇ ਹਨ ਤਾਂ ਕਿ ਉਹ ਲੌਕਡਾਊਨ ਸਮੇਂ ਵੀ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰ ਸਕਣ। ਤਾਜ਼ਾ ਵੀਡੀਓ ‘ਚ ਸੁਨੀਲ ਨੇ ਦੱਸਿਆ ਹੈ ਕਿ ਉਸ ਦੇ ਦੋਸਤ ਰਾਤ ਨੂੰ ਉਸ ਨੂੰ ਸ਼ਰਾਬ ਪੀ ਕੇ ਪ੍ਰੇਸ਼ਾਨ ਕਰਦੇ ਹਨ।



ਉਹ ਕਹਿੰਦੇ ਹਨ, ਚਿੰਤਾ ਨਾ ਕਰੋ, ਤੁਹਾਡਾ ਭਰਾ ਕੋਰੋਨਾ ਦੀ ਵੈਕਸੀਨ ਲੱਭ ਕੇ ਦਵੇਗਾ। ਹਾਲਾਂਕਿ, ਸੁਨੀਲ ਨੇ ਇਸ ਸਮੱਸਿਆ ਨੂੰ ਵੀ ਫਨੀ ਬਣਾ ਦਿੱਤਾ ਤੇ ਆਪਣੇ ਦੋਸਤਾਂ ਨੂੰ ਕਿਹਾ ਹੈ ਕਿ - ਕਿਰਪਾ ਕਰਕੇ ਆਪਣੇ ਟਰਾਂਸਪੋਰਟ ਦਾ ਕੰਮ ਚਲਾਓ, ਮੈਨੂੰ ਅਜਿਹੀਆਂ ਕਾਲਾਂ ਕਰਨਾ ਬੰਦ ਕਰੋ। ਥੈਂਕ ਯੂ।



ਇਸ ਤੋਂ ਪਹਿਲਾਂ ਉਹ ਬਹੁਤ ਸਾਰੀਆਂ ਹਾਰਰ ਤੇ ਮਿਮਿਕਰੀ ਵਾਲੀਆਂ ਵੀਡਿਓ ਸਾਂਝੀਆਂ ਕਰ ਚੁੱਕੇ ਹਨ। ਲੋਕਾਂ ਨੇ ਹਾਰਰ ਵੀਡੀਓ 'ਤੇ ਕਮੈਂਟ ਕੀਤਾ ਹੈ ਕਿ ਉਹ ਅਜਿਹੀਆਂ ਵੀਡੀਓ ਨਾਲ ਘਬਰਾਉਂਦੇ ਹਨ। ਅਜੈ ਦੇਵਗਨ ਤੇ ਆਮਿਰ ਖਾਨ ਦੀ ਵਿਸ਼ੇਸ਼ਤਾ ਵਾਲੇ ਵੀਡੀਓ ਵੀ ਵਾਇਰਲ ਹੋਏ ਹਨ। ਉਨ੍ਹਾਂ ਕੈਟਰੀਨਾ ਦੀ ਇਕ ਪੇਂਟਿੰਗ ਵੀ ਸਾਂਝੀ ਕੀਤੀ।