ਚੰਡੀਗੜ੍ਹ: ਕੁਝ ਦਿਨ ਪਹਿਲਾਂ ਪਟਿਆਲਾ 'ਚ ਨਿਹੰਗਾਂ ਵੱਲੋਂ ਹਮਲੇ 'ਚ ਹੱਥ ਵੱਢੇ ਜਾਣ ਤੋਂ ਬਾਅਦ ਏਐਸਆਈ ਹਰਜੀਤ ਸਿੰਘ ਦੀ ਹਾਲਤ 'ਚ ਹੁਣ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ। ਅਜਿਹੇ 'ਚ ਅੱਜ ਸਵੇਰੇ ਪੰਜਾਬ ਪੁਲਿਸ ਦੇ 80,000 ਮੁਲਾਜ਼ਮਾਂ ਨੇ 'ਮੈਂ ਵੀ ਹਾਂ ਹਰਜੀਤ ਸਿੰਘ' ਦੇ ਨਾਅਰੇ ਲਾਏ ਤੇ ਥਾਣੇਦਾਰ ਹਰਜੀਤ ਸਿੰਘ ਨੂੰ ਸਲਾਮੀ ਦੇਣ ਲਈ 1.60 ਲੱਖ ਹੱਥ ਹਵਾ ‘ਚ ਉੱਠ ਗਏ।
ਪੰਜਾਬ ਪੁਲਿਸ ਵੱਲੋਂ ਸੋਮਵਾਰ ਨੂੰ ਪੀਜੀਆਈ ਚੰਡੀਗੜ੍ਹ ‘ਚ ਦਾਖਲ ਐਸਆਈ ਹਰਜੀਤ ਸਿੰਘ ਨੂੰ ਵਿਲੱਖਣ ਸਨਮਾਨ ਦਿੱਤਾ ਜਾ ਰਿਹਾ ਹੈ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਸਮੇਤ 80 ਹਜ਼ਾਰ ਪੁਲਿਸ ਮੁਲਾਜ਼ਮਾਂ ਦੀ ਨਾਂ ਪਲੇਟ 'ਤੇ ਐਸਆਈ ਹਰਜੀਤ ਸਿੰਘ ਦਾ ਨਾਮ ਹੈ। ਸਾਰੇ ਪੁਲਿਸ ਮੁਲਾਜ਼ਮ ਆਪਣੀ ਨਾਮ ਪਲੇਟ 'ਤੇ ਹਰਜੀਤ ਸਿੰਘ ਦੇ ਨਾਮ ਦੀ ਚਿੱਟ ਲਾ ਕੇ ਡਿਊਟੀ ਰਹੇ ਹਨ। ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਇਹ ਮੁਸ਼ਕਲ ਸਮੇਂ ‘ਚ ਹਰਜੀਤ ਸਿੰਘ ਤੇ ਹੋਰ ਪੁਲਿਸ ਮੁਲਾਜ਼ਮਾਂ ਨੂੰ ਉਤਸ਼ਾਹਤ ਕਰਨ ਦੀ ਕੋਸ਼ਿਸ਼ ਹੈ।
ਇੱਕ ਪਾਸੇ ਜਿੱਥੇ ਪੁਲਿਸ ਨੇ ਹਰਜੀਤ ਸਿੰਘ ਦੀ ਨਾਮ ਪਲੇਟ ਲਾ ਕੇ ਨਾਅਰੇਬਾਜ਼ੀ ਕੀਤੀ, ਉਥੇ ਲੋਕ ਵੀ ਪੁਲਿਸ ਨੂੰ ਸਹਿਯੋਗ ਦੇਣਗੇ। ਨਾਕੇਬੰਦੀ ‘ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਤੋਂ ਇਲਾਵਾ ਪੁਲਿਸ ਦੀ ਇੱਕ ਟੀਮ ਸ਼ਹਿਰਾਂ ‘ਚ ਮਾਰਚ ਕਰੇਗੀ। ਮੋਟਰਸਾਈਕਲਾਂ 'ਤੇ ਸਵਾਰ ਪੁਲਿਸ ਕਰਮਚਾਰੀਆਂ ਦੇ ਹੱਥ ਸਲੋਗਨ ਦੀ ਤਖ਼ਤੀ ਹੋਵੇਗੀ। 'ਮੈਂ ਵੀ ਹਾਂ ਹਰਜੀਤ ਸਿੰਘ' ਦੇ ਨਾਅਰੇ ਤੋਂ ਇਲਾਵਾ ਲੋਕਾਂ ਨੂੰ ਕਰਫਿਊ 'ਚ ਸਹਿਯੋਗ ਤੇ ਸਰੀਰਕ ਦੂਰੀ ਦੀ ਅਪੀਲ ਕੀਤੀ ਜਾਵੇਗੀ। ਪੁਲਿਸ ਲੋਕਾਂ ਨੂੰ ਕੋਰੋਨਾਵਾਇਰਸ ਤੋਂ ਕਿਵੇਂ ਬਚਣਾ ਹੈ ਇਸ ਬਾਰੇ ਜਾਗਰੂਕ ਕਰੇਗੀ।
ਇਹ ਵੀ ਪੜ੍ਹੋ :