ਚੰਡੀਗੜ੍ਹ: ਦੇਸ਼-ਦੁਨੀਆ 'ਚ ਵੱਡੀ ਗਿਣਤੀ 'ਚ ਲੋਕ ਕੋਰੋਨਾ ਦੀ ਚਪੇਟ 'ਚ ਆ ਰਹੇ ਹਨ। ਹੁਣ ਤੱਕ ਲੱਖਾਂ ਲੋਕ ਇਸ ਨਾਮੁਰਾਦ ਬਿਮਾਰੀ ਤੋਂ ਆਪਣੀ ਜਾਨ ਗੁਆ ਬੈਠੇ ਹਨ। ਅਜਿਹੇ 'ਚ ਚੰਡੀਗੜ੍ਹ ਵਿਖੇ ਇੱਕ 11 ਮਹੀਨੇ ਦੀ ਬੱਚੀ ਤੇ ਉਸਦੀ ਮਾਂ ਨੂੰ ਕੋਰੋਨਾ 'ਤੇ ਜਿੱਤ ਹਾਸਿਲ ਕੀਤੀ ਹੈ। 32 ਸਾਲਾਂ ਮਨਪ੍ਰੀਤ ਕੌਰ ਤੇ ਉਸ ਦੀ 11 ਮਹੀਨੇ ਦੀ ਬੱਚੀ ਅੰਜੁਨਹੁਣ ਠੀਕ ਹੋ ਚੁਕੇ ਹਨ। ਦੋਨੋ ਮਾਂ-ਬੇਟੀ ਠੀਕ ਹੋ ਕੇ ਆਪਣੇ ਘਰ ਚਲੇ ਗਏ ਹਨ।

ਠੀਕ ਹੋਣ ਤੋਂ ਬਾਅਦ ਮਨਪ੍ਰੀਤ ਕੌਰ ਨੇ ਡਾਕਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇੱਥੇ ਘਰ ਵਰਗਾ ਮਾਹੌਲ ਮਿਲਿਆ ਹੈ। ਉਸਦੀ 11 ਮਹੀਨਿਆਂ ਦੀ ਬੇਟੀ ਜੋ ਇੰਨੇ ਦਿਨਾਂ ਤੋਂ ਇਕੋ ਕਮਰੇ ‘ਚ ਰਹਿ ਕੇ ਤੰਗ ਆ ਗਈ ਸੀ, ਪਰ ਇਥੇ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੇ ਵਿਵਹਾਰ ਅਤੇ ਸਹਿਯੋਗ ਨਾਲ ਅਸੀਂ ਘਰ ਸੁਰੱਖਿਅਤ ਜਾ ਰਹੇ ਹਾਂ। ਚੰਡੀਗੜ੍ਹ ‘ਚ ਕੋਰੋਨਾ ਦੇ 36 ਕੇਸ ਦਰਜ ਹਨ। ਇਸ ਦੇ ਨਾਲ 11 ਲੋਕ ਠੀਕ ਹੋ ਗਏ ਅਤੇ ਘਰ ਪਰਤੇ ਹਨ।
ਇਹ ਵੀ ਪੜ੍ਹੋ :