ਦੇਸ਼ ‘ਚ ਕੋਵਿਡ -19(Covid-19) ਦੇ ਫੈਲਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੀ ਮੁੱਖ ਮੰਤਰੀਆਂ ਨਾਲ ਤੀਜੀ ਵੀਡੀਓ ਕਾਨਫਰੰਸ ਹੋਵੇਗੀ। ਕੇਂਦਰ ਅਤੇ ਰਾਜ ਸਰਕਾਰਾਂ ਆਰਥਿਕ ਗਤੀਵਿਧੀਆਂ ਨੂੰ ਉਤਸ਼ਾਹਤ ਕਰਨ ਅਤੇ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਵੱਖ-ਵੱਖ ਸੈਕਟਰਾਂ ਨੂੰ ਹੌਲੀ ਹੌਲੀ ਢਿੱਲ ਦੇ ਰਹੀਆਂ ਹਨ। ਹਾਲਾਂਕਿ ਕੁਝ ਸੂਬੇ 3 ਮਈ ਤੋਂ ਬਾਅਦ ਵੀ ਲੌਕਡਾਊਨ ਨੂੰ ਜਾਰੀ ਰੱਖਣ ਲਈ ਤਿਆਰ ਹਨ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਕੋਰੋਨਾਵਾਇਰਸ ਦੇ ਕੇਸ ਕਾਬੂ ‘ਚ ਰਹਿਣ।
ਕੇਂਦਰ ਸਰਕਾਰ ਵਲੋਂ ਲੌਕਡਾਊਨ ਦੌਰਾਨ ਦਿੱਤੀਆਂ ਰਿਆਇਤਾਂ :
ਕੇਂਦਰ ਨੇ ਹੁਣ ਲੌਕਡਾਊਨ ਦੌਰਾਨ ਸ਼ਹਿਰੀ ਖੇਤਰਾਂ ‘ਚ ਰਿਹਾਇਸ਼ੀ ਕੰਪਲੈਕਸਾਂ ਸਮੇਤ ਮੁਹੱਲਿਆਂ ਦੀਆਂ ਦੁਕਾਨਾਂ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ। ਹਾਲਾਂਕਿ ਬਾਜ਼ਾਰਾਂ ‘ਚ ਸਥਿਤ ਦੁਕਾਨਾਂ 3 ਮਈ ਤੱਕ ਬੰਦ ਰਹਿਣਗੀਆਂ। ਪੇਂਡੂ ਖੇਤਰਾਂ ‘ਚ ਸ਼ਾਪਿੰਗ ਮਾਲ ਦੀਆਂ ਦੁਕਾਨਾਂ ਨੂੰ ਛੱਡ ਕੇ ਸਾਰੀਆਂ ਦੁਕਾਨਾਂ ਖੋਲ੍ਹਣ ਦੀ ਆਗਿਆ ਹੈ। ਸ਼ੁੱਕਰਵਾਰ ਦੇਰ ਰਾਤ ਜਾਰੀ ਕੀਤੇ ਗਏ ਇੱਕ ਆਦੇਸ਼ ‘ਚ ਗ੍ਰਹਿ ਮੰਤਰਾਲੇ ਨੇ ਇਹ ਵੀ ਕਿਹਾ ਕਿ ਮਾਲ ਬੰਦ ਰਹਿਣਗੇ, ਪਰ ਦਿਹਾਤੀ ਖੇਤਰਾਂ ‘ਚ ਬਾਜ਼ਾਰ ਖੋਲ੍ਹੇ ਜਾ ਸਕਦੇ ਹਨ।
ਇਹ ਵੀ ਪੜ੍ਹੋ :