ਘੱਟ ਰਿਹਾ ਮੌਤ ਦਾ ਅੰਕੜਾ :
ਦੁਨੀਆ ਭਰ ‘ਚ ਕੋਰੋਨਾ ਲਾਗ ਦੇ ਮਾਮਲਿਆਂ ਅਤੇ ਮੌਤਾਂ ਦੀ ਗਿਣਤੀ ‘ਚ ਕਮੀ ਆਈ ਹੈ। ਐਤਵਾਰ ਨੂੰ ਦੁਨੀਆ ਭਰ ‘ਚ 73 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਕ ਦਿਨ ਪਹਿਲਾਂ ਇਕ ਦਿਨ ‘ਚ 90 ਹਜ਼ਾਰ ਕੇਸਾਂ ‘ਚ ਵਾਧਾ ਹੋਇਆ ਸੀ। ਅਤੇ ਇਸਤੋਂ ਪਹਿਲਾਂ ਵੀ ਔਸਤਨ ਇੱਕ ਲੱਖ ਕੇਸ ਰੋਜ਼ਾਨਾ ਵੱਧ ਰਹੇ ਸਨ। ਇਸੇ ਤਰ੍ਹਾਂ ਮੌਤਾਂ ਦੀ ਗਿਣਤੀ ਵੀ ਘਟ ਰਹੀ ਹੈ।
ਦੁਨੀਆਂ ‘ਚ ਕਿੰਨੇ ਕੇਸ, ਕਿੰਨੇ ਮੌਤਾਂ?
ਦੁਨੀਆ ਭਰ ਦੇ ਕੁੱਲ ਮਾਮਲਿਆਂ ‘ਚੋਂ ਇਕ ਤਿਹਾਈ ਮਾਮਲੇ ਅਮਰੀਕਾ ਦੇ ਹਨ। ਅਤੇ ਮੌਤਾਂ ਦਾ ਇਕ ਚੌਥਾਈ ਹਿੱਸਾ ਵੀ ਅਮਰੀਕਾ ‘ਚ ਹੈ। ਕੋਵਿਡ -19 ਨਾਲ ਅਮਰੀਕਾ ਦੇ ਬਾਅਦ ਸਪੇਨ ਦੂਸਰਾ ਸਭ ਤੋਂ ਪ੍ਰਭਾਵਤ ਦੇਸ਼ ਹੈ, ਜਿੱਥੇ ਕੁੱਲ 226,629 ਲੋਕਾਂ ਦੀ 23,190 ਮੌਤਾਂ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਮੌਤ ਦੇ ਮਾਮਲੇ ‘ਚ ਇਟਲੀ ਦੂਜੇ ਨੰਬਰ ‘ਤੇ ਹੈ। ਇਟਲੀ ‘ਚ ਹੁਣ ਤਕ 26,644 ਮੌਤਾਂ ਹੋ ਚੁੱਕੀਆਂ ਹਨ, ਜਦੋਂ ਕਿ ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ 197,675 ਹੈ। ਇਸ ਤੋਂ ਬਾਅਦ ਫਰਾਂਸ, ਜਰਮਨੀ, ਯੂਕੇ, ਤੁਰਕੀ, ਈਰਾਨ, ਚੀਨ, ਰੂਸ, ਬ੍ਰਾਜ਼ੀਲ, ਬੈਲਜੀਅਮ ਵਰਗੇ ਦੇਸ਼ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਏ ਹਨ।
- ਫਰਾਂਸ: ਕੇਸ - 162,100, ਮੌਤਾਂ - 22,856
- ਜਰਮਨੀ: ਕੇਸ - 157,770, ਮੌਤਾਂ - 5,976
- ਯੂਕੇ: ਕੇਸ - 152,840, ਮੌਤਾਂ - 20,732
- ਤੁਰਕੀ: ਕੇਸ - 110,130, ਮੌਤਾਂ - 2,805
- ਈਰਾਨ: ਕੇਸ - 90,481, ਮੌਤਾਂ - 5,710
- ਚੀਨ: ਕੇਸ - 82,830, ਮੌਤਾਂ - 4,633
- ਰੂਸ: ਕੇਸ - 80,949, ਮੌਤਾਂ - 747
- ਬ੍ਰਾਜ਼ੀਲ: ਕੇਸ - 62,859, ਮੌਤਾਂ - 4,271
- ਕੈਨੇਡਾ : ਕੇਸ - 46,895, ਮੌਤਾਂ - 2,560