ਨਵੀਂ ਦਿੱਲੀ: ਪਿਛਲੇ 24 ਘੰਟਿਆਂ ਦੌਰਾਨ ਦੇਸ਼ ‘ਚ ਕੋਰੋਨਾਵਾਇਰਸ ਦੇ 1975 ਨਵੇਂ ਕੇਸ ਸਾਹਮਣੇ ਆਏ ਹਨ ਅਤੇ 47 ਲੋਕਾਂ ਦੀ ਮੌਤ ਹੋ ਗਈ ਹੈ। ਐਤਵਾਰ ਨੂੰ ਦੇਸ਼ ‘ਚ ਕੋਵਿਡ -19 ਦੀ ਲਾਗ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਵੱਧ ਕੇ 826 ਹੋ ਗਈ, ਜਦਕਿ ਸੰਕਰਮਣ ਦੇ ਕੁਲ ਮਾਮਲੇ 26,917 ਹੋ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ।


ਮੰਤਰਾਲੇ ਨੇ ਕਿਹਾ ਕਿ ਕੋਵਿਡ -19 ਤੋਂ ਸੰਕਰਮਿਤ 20177 ਮਰੀਜ਼ਾਂ ਦਾ ਦੇਸ਼ ‘ਚ ਇਲਾਜ ਕੀਤਾ ਜਾ ਰਿਹਾ ਹੈ, ਜਦਕਿ 5,913 ਮਰੀਜ਼ਾਂ ਦੀ ਸਿਹਤ ਠੀਕ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਤੋਂ ਛੁੱਟੀ ਦਿੱਤੀ ਗਈ ਹੈ। ਇਕ ਮਰੀਜ਼ ਦੇਸ਼ ਛੱਡ ਗਿਆ ਹੈ। ਠੀਕ ਹੋਣ ਵਾਲੇ ਮਰੀਜ਼ਾਂ ਦੀ ਪ੍ਰਤੀਸ਼ਤਤਾ 21.96 ਹੋ ਗਈ ਹੈ। ਸੰਕਰਮਣ ਦੇ ਕੁੱਲ ਮਾਮਲਿਆਂ ‘ਚ 111 ਵਿਦੇਸ਼ੀ ਨਾਗਰਿਕ ਵੀ ਹਨ।

ਇੱਕ ਦਿਨ ‘ਚ ਮੌਤ ਦੇ 45 ਮਾਮਲਿਆਂ ‘ਚ ਮਹਾਰਾਸ਼ਟਰ ‘ਚ 22, ਰਾਜਸਥਾਨ ‘ਚ ਅੱਠ, ਮੱਧ ਪ੍ਰਦੇਸ਼ ‘ਚ ਸੱਤ, ਗੁਜਰਾਤ ‘ਚ ਛੇ ਅਤੇ ਦਿੱਲੀ, ਉੱਤਰ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਤਾਮਿਲਨਾਡੂ ‘ਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ। ਹੁਣ ਤੱਕ ਕੁੱਲ 826 ‘ਚੋਂ ਮਹਾਰਾਸ਼ਟਰ ‘ਚ ਸਭ ਤੋਂ ਵੱਧ 323 ਮੌਤ ਦੇ ਕੇਸ ਹਨ।

ਇਸ ਤੋਂ ਬਾਅਦ ਗੁਜਰਾਤ ‘ਚ 133, ਮੱਧ ਪ੍ਰਦੇਸ਼ ‘ਚ 99, ਦਿੱਲੀ ‘ਚ 54, ਰਾਜਸਥਾਨ ‘ਚ 33 ਅਤੇ ਆਂਧਰਾ ਪ੍ਰਦੇਸ਼ ‘ਚ 31 ਮੌਤਾਂ ਹੋਈਆਂ ਹਨ। ਮੰਤਰਾਲੇ ਨੇ ਕਿਹਾ ਕਿ ਉੱਤਰ ਪ੍ਰਦੇਸ਼ ‘ਚ 27, ਤੇਲੰਗਾਨਾ ‘ਚ 26, ਤਾਮਿਲਨਾਡੂ ‘ਚ 23 ਅਤੇ ਕਰਨਾਟਕ ਅਤੇ ਪੱਛਮੀ ਬੰਗਾਲ ‘ਚ 18-18 ਲੋਕਾਂ ਦੀ ਮੌਤ ਹੋ ਗਈ।

Covid -19 ਕਾਰਨ ਪੰਜਾਬ ‘ਚ 18 ਲੋਕਾਂ ਦੀ ਮੌਤ ਹੋਈ, ਜੰਮੂ-ਕਸ਼ਮੀਰ ‘ਚ ਛੇ ਲੋਕ, ਕੇਰਲ ‘ਚ ਚਾਰ, ਝਾਰਖੰਡ ਅਤੇ ਹਰਿਆਣਾ ‘ਚ ਤਿੰਨ ਲੋਕਾਂ ਦੀ ਮੌਤ ਹੋਈ। ਬਿਹਾਰ ‘ਚ ਦੋ ਲੋਕਾਂ ਦੀ ਮੌਤ ਹੋ ਗਈ। ਮੇਘਾਲਿਆ, ਹਿਮਾਚਲ ਪ੍ਰਦੇਸ਼, ਓਡੀਸ਼ਾ ਅਤੇ ਅਸਾਮ ‘ਚ ਇੱਕ- ਇੱਕ ਵਿਅਕਤੀ ਦੀ ਮੌਤ ਹੋਈ।
ਇਹ ਵੀ ਪੜ੍ਹੋ :