Sunny Deol Slams Trollers: ਸੰਨੀ ਦਿਓਲ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਗਦਰ 2' ਦੇ ਪ੍ਰਮੋਸ਼ਨ 'ਚ ਕਾਫੀ ਰੁੱਝੇ ਹੋਏ ਹਨ। ਸੰਨੀ ਦਿਓਲ ਦੀ ਫਿਲਮ ਦੀ ਚਰਚਾ ਕਾਫੀ ਵਧ ਗਈ ਹੈ। ਇਸ ਦੇ ਨਾਲ ਹੀ ਇਕ ਖਾਸ ਮੌਕੇ 'ਤੇ ਰਿਲੀਜ਼ ਹੋਣ ਜਾ ਰਹੀ ਸੰਨੀ ਦਿਓਲ ਦੀ ਫਿਲਮ ਨੂੰ ਲੈ ਕੇ ਵੀ ਪ੍ਰਸ਼ੰਸਕਾਂ ਦੇ ਮਨਾਂ 'ਚ ਦੇਸ਼ ਭਗਤੀ ਦੀਆਂ ਭਾਵਨਾਵਾਂ ਜਾਗ ਪਈਆਂ ਹਨ। ਤੁਹਾਨੂੰ ਦੱਸ ਦਈਏ ਫਿਲਮ 11 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਅਜਿਹੇ 'ਚ ਸੰਨੀ ਦਿਓਲ ਸੋਸ਼ਲ ਮੀਡੀਆ 'ਤੇ ਛਾਏ ਹੋਏ ਹਨ।
ਟ੍ਰੋਲਿੰਗ 'ਤੇ ਬੋਲੇ ਸਨੀ ਦਿਓਲ
ਸੋਸ਼ਲ ਮੀਡੀਆ ਦੇ ਦੌਰ 'ਚ ਟ੍ਰੋਲਰ ਜੋ ਕਹਿਣਾ ਚਾਹੁੰਦੇ ਹਨ, ਬੋਲਦੇ ਹਨ, ਅਜਿਹੇ 'ਚ ਸੰਨੀ ਦਿਓਲ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਟ੍ਰੋਲਾਂ ਤੋਂ ਬਿਲਕੁਲ ਨਹੀਂ ਡਰਦੇ। ਹਾਲ ਹੀ 'ਚ ਸੰਨੀ ਦਿਓਲ ਨੇ ਇਕ ਇੰਟਰਵਿਊ 'ਚ ਦੱਸਿਆ ਹੈ ਕਿ ਉਹ ਟ੍ਰੋਲਸ ਨਾਲ ਕਿਵੇਂ ਨਜਿੱਠਦੇ ਹਨ।
ਆਜ ਤੱਕ ਨੂੰ ਦਿੱਤੇ ਇੰਟਰਵਿਊ 'ਚ ਸੰਨੀ ਦਿਓਲ ਨੇ ਕਿਹਾ, ''ਮੈਂ ਟਰੋਲ ਹੋਣ ਤੋਂ ਨਹੀਂ ਡਰਦਾ, ਕਿਉਂਕਿ ਉਹ ਚਿਹਰੇ ਨਹੀਂ ਹਨ। ਉਹ ਬੁਜ਼ਦਿਲ ਲੋਕ ਹਨ, ਜੋ ਲਿਖ ਰਹੇ ਹਨ। ਵੇਹਲੇ ਲੋਕ ਹਨ, ਉਨ੍ਹਾਂ ਦੇ ਕੋਲ ਕੋਈ ਕੰਮ ਨਹੀਂ ਹੈ। ਇਹ ਬੇਵਕੂਫਾਂ ਦੀ ਦੁਨੀਆ 'ਚ ਇੱਕ ਦੂਜੇ ਨੂੰ ਬੇਵਕੂਫ ਬਣਾਉਂਦੇ ਹਨ। ਤਕਨਾਲੋਜੀ ਦੇ ਫਾਇਦੇ ਅਤੇ ਨੁਕਸਾਨ ਦੋਵੇਂ ਹੁੰਦੇ ਹਨ। ਕੁੱਝ ਲੋਕ ਹਮੇਸ਼ਾ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਦੇ ਹਨ। ਮੈਨੂੰ ਲੋਕ ਕਾਫੀ ਸਮੇਂ ਤੋਂ ਟਰੋਲ ਕਰ ਰਹੇ ਸੌ ਤਾਂ ਮੈਂ ਆਪਣੀਆਂ ਪੋਸਟਾਂ 'ਤੇ ਕਮੈਂਟ ਬੰਦ ਕਰ ਦਿੱਤੇ ਸੀ। ਜੇ ਕਿਸੇ 'ਚ ਹਿੰਮਤ ਹੈ ਤਾਂ ਉਹ ਸਾਹਮਣੇ ਆ ਕੇ ਬੋਲੇ।"
ਭਾਰਤ ਵਿਰੋਧੀ ਪਾਕਿਸਤਾਨ ਮਾਹੌਲ 'ਤੇ ਸੰਨੀ ਨੇ ਕੀ ਕਿਹਾ?
ਪ੍ਰਸ਼ੰਸਕ ਯਕੀਨੀ ਤੌਰ 'ਤੇ ਸੰਨੀ ਦਿਓਲ ਨੂੰ ਪਸੰਦ ਕਰਦੇ ਹਨ, ਚਾਹੇ ਉਹ ਭਾਰਤ ਜਾਂ ਪਾਕਿਸਤਾਨ ਤੋਂ ਹੋਵੇ। ਜੀ ਹਾਂ, ਸੰਨੀ ਨੂੰ ਪਾਕਿਸਤਾਨੀ ਪ੍ਰਸ਼ੰਸਕਾਂ ਦਾ ਪਿਆਰ ਘੱਟ ਨਹੀਂ ਮਿਲਦਾ। ਜਦੋਂ ਪਹਿਲੀ 'ਗਦਰ' ਆਈ ਤਾਂ ਕਿਹਾ ਗਿਆ ਕਿ ਪਾਕਿਸਤਾਨੀਆਂ ਨੂੰ ਸੰਨੀ ਦੀ ਫਿਲਮ ਪਸੰਦ ਨਹੀਂ ਆਈ, ਪਰ ਅਜਿਹਾ ਨਹੀਂ ਹੈ। ਉੱਥੇ ਵੀ ਸੰਨੀ ਦਿਓਲ ਦੇ ਪ੍ਰਸ਼ੰਸਕ ਬੈਠੇ ਹਨ।
ਸੰਨੀ ਨੇ ਇਸੇ ਇੰਟਰਵਿਊ 'ਚ ਕਿਹਾ, 'ਅਸਲੀ ਜਨਤਾ 'ਚ ਅਜਿਹਾ ਮਾਹੌਲ ਨਹੀਂ ਹੈ। ਜਦੋਂ ਮੈਂ ਪਾਕਿਸਤਾਨ ਜਾਂਦਾ ਹਾਂ ਤਾਂ ਪ੍ਰਸ਼ੰਸਕਾਂ ਨੂੰ ਮਿਲਦਾ ਹਾਂ। ਉਹ ਮੈਨੂੰ ਜੱਫੀ ਪਾ ਕੇ ਗਰਮਜੋਸ਼ੀ ਨਾਲ ਮਿਲਦੇ ਹਨ।