ਪਿਛਲੇ ਦਿਨੀਂ ਪੰਜਾਬ ਦੀ ਕੁਵੈਤ ‘ਚ ਫਸੀ ਪੰਜਾਬੀ ਔਰਤ ਨੇ ਸੰਨੀ ਦਿਓਲ ਨੂੰ ਮਦਦ ਲਈ ਗੁਹਾਰ ਲਗਾਈ ਸੀ। ਹੁਣ ਸੰਨੀ ਦਿਓਲ ਕਰਕੇ ਉਹ ਆਪਣੇ ਘਰ ਪੰਜਾਬ ‘ਚ ਆ ਗਈ ਹੈ। ਇਸ ਗੱਲ ਤੋਂ ਖੁਸ਼ ਹੋ ਬਾਲੀਵੁੱਡ ਦੇ ਗਰਮ-ਧਰਮ ਨੇ ਟਵੀਟ ‘ਤੇ ਪੋਸਟ ਕਰਦੇ ਲਿਖਿਆ, “ਨੌਕਰੀ ਸਮਝ ਕੇ ਫਰਜ਼ ਨਿਭਾਉਣਾ, ਸੰਨੀ ਬੇਟੇ। ਰੱਬ ਮਹਿਰ ਕਰੇ।”
ਸੰਨੀ ਨੇ ਭਾਰਤੀ ਅੰਬੈਸੀ ਦੀ ਮਦਦ ਨਾਲ ਕੁਵੈਤ ‘ਚ ਫਸੀ ਮਹਿਲਾ ਨੂੰ ਲੱਭ ਲਿਆ ਸੀ। ਉਹ 26 ਜੁਲਾਈ ਨੂੰ ਭਾਰਤ ਵਾਪਸ ਆ ਗਈ ਹੈ। ਸੰਨੀ ਦੇ ਇਸ ਕੰਮ ਨਾਲ ਗੁਰਦਾਸ ਪੁਰ ਦੇ ਲੋਕਾਂ ‘ਚ ਵੀ ਖੁਸ਼ੀ ਹੈ ਅਤੇ ਨਾਲ ਹੀ ਪਿਤਾ ਧਰਮਿੰਦਰ ਦਾ ਸਿਰ ਵੀ ਮਾਣ ਨਾਲ ਉੱਚਾ ਹੋ ਗਿਆ ਹੈ।