ਮੁੰਬਈ: ਕਾਰਗਿਲ ਵਿਜੇ ਦਿਹਾੜੇ ਮੌਕੇ ਅੱਜ ਸਰਜੀਕਲ ਸਟ੍ਰਾਇਕ ‘ਤੇ ਬਣੀ ਫ਼ਿਲਮ ‘’ ਨੂੰ ਮਹਾਰਾਸ਼ਟਰ ‘ਚ ਮੁੜ ਤੋਂ ਰਿਲੀਜ਼ ਕਰਨ ਦਾ ਫੈਸਲਾ ਕੀਤਾ ਗਿਆ। ਇਸ ਫ਼ਿਲਮ ‘ਚ ਵਿੱਕੀ ਕੌਸ਼ਲ ਮੁੱਖ ਕਿਰਦਾਰ ‘ਚ ਨਜ਼ਰ ਆਏ ਸੀ ਅਤੇ ਫ਼ਿਲਮ ਨੂੰ ਆਦਿੱਤਿਆਧਰ ਨੇ ਡਾਈਰੈਕਟ ਕੀਤਾ ਸੀ। ਉਰੀ ‘ਚ ਦਹਿਸ਼ਤਗਰਾਂ ਨੇ ਭਾਰਤੀ ਫ਼ੌਜੀ ਕੈਂਪ ਹਮਲੇ ਕੀਤਾ ਸੀ, ਜਿਸ ‘ਚ 17 ਜਵਾਨ ਸ਼ਹੀਦ ਹੋ ਗਏ ਸੀ। ਇਸ ਦਾ ਬਦਲਾ ਲੈਣ ਲਈ ਭਾਰਤੀ ਸੈਨਾ ਨੇ ਪੀਓਕੇ ‘ਚ ਮੌਜੂਦ ਅੱਤਵਾਦੀ ਕੈਂਪਾਂ ਦਾ ਖ਼ਾਤਮਾ ਕੀਤਾ ਸੀ, ਜਿਸ ਨੂੰ ਲੈ ਕੇ ਫ਼ਿਲਮ ‘ਉਰੀ’ ਬਣਾਈ ਗਈ ਸੀ।

ਫ਼ਿਲਮ ਨੂੰ ਦੁਬਾਰਾ ਰਿਲੀਜ਼ ਕਰਨ ਦਾ ਫੈਸਲਾ ਮਹਾਰਾਸ਼ਟਰ ਸਰਕਾਰ ਦਾ ਹੈ। ਸਰਕਾਰ ਦਾ ਫੈਸਲਾ ਨੌਜਵਾਨਾਂ ‘ਚ ਹਥਿਆਰਬੰਦ ਫ਼ੌਜਾਂ ਪ੍ਰਤੀ ਲਗਾਅ ਅਤੇ ਦੇਸ਼ਭਗਤੀ ਦੀ ਭਾਵਨਾ ਨੂੰ ਭਰਨ ਦੇ ਮਕਸਦ ਨਾਲ ਇਹ ਫੈਸਲਾ ਲਿਆ ਗਿਆ ਹੈ।



ਜਾਣਕਾਰੀ ਮੁਤਾਬਕ ਅੱਜ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤਕ 25 ਸਾਲ ਦੇ ਨੌਜਵਾਨਾਂ ਨੂੰ ਸੂਬੇ ਦੇ 500 ਸਿਨੇਮਾਘਰਾਂ ‘ਚ ਫ਼ਿਲਮ ਦਾ ਸ਼ੋਅ ਫਰੀ ਦੇਖਣ ਨੂੰ ਮਿਲੇਗਾ। ਫ਼ਿਲਮ ਦੇ ਡਾਇਰੇਕਟਰ ਆਦਿਤਿਆਧਰ ਨੇ ਕਿਹਾ ਕਿ ਇਹ ਸਾਡੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦਾ ਕਾਫੀ ਵਧੀਆ ਕੋਸ਼ਿਸ਼ ਹੈ।

ਸੰਨ 1999 ‘ਚ ਅੱਜ ਦੇ ਹੀ ਦਿਨ 20 ਸਾਲ ਪਹਿਲਾਂ ਭਾਰਤੀ ਫ਼ੌਜ ਦੇ ਬਹਾਦਰਾਂ ਨੇ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੰਦਿਆਂ ਟਾਈਗਰ ਹਿੱਲ 'ਤੇ ਕਬਜ਼ਾ ਕੀਤਾ ਸੀ। ਇਸ ਮੌਕੇ ਸ਼ਹੀਦ ਹੋਣੇ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਪੂਰੇ ਦੇਸ਼ ‘ਚ ਸਮਾਗਮ ਕੀਤੇ ਜਾ ਰਹੇ ਹਨ।