ਨਵੀਂ ਦਿੱਲੀ: ਭਾਰਤ ਹੁਣ ਇਲੈਕਟ੍ਰਾਨਿਕ ਪਾਸਪੋਰਟ ਯਾਨੀ ਕਿ ਈ-ਪਾਸਪੋਰਟ ਨੂੰ ਜਲਦ ਤੋਂ ਜਲਦ ਜਾਰੀ ਕਰਨ ਵੱਲ ਵੱਧ ਰਿਹਾ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਦੱਸਿਆ ਹੈ ਕਿ ਸਰਕਾਰ ਈ-ਪਾਸਪੋਰਟ ਦੀ ਸ਼ੁਰੂਆਤ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ। ਉਨ੍ਹਾਂ ਦਾ ਮੰਤਰਾਲਾ ਲੋਕਾਂ ਨੂੰ ਚਿੱਪ ਵਾਲੇ ਆਧੁਨਿਕ ਸੁਰੱਖਿਆ ਸਹੂਲਤ ਵਾਲੇ ਈ-ਪਾਸਪੋਰਟ ਮੁਹੱਈਆ ਕਰਵਾਉਣ ਲਈ ਤੇਜ਼ੀ ਨਾਲ ਕੰਮ ਕਰ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ 'ਚ 2.2 ਕਰੋੜ ਲੋਕਾਂ ਨੂੰ ਈ-ਪਾਸਪੋਰਟ ਜਾਰੀ ਕੀਤੇ ਜਾਣਗੇ। ਰਾਜ ਸਭਾ ਵਿਚ ਪ੍ਰਸ਼ਨ ਕਾਲ ਦੌਰਾਨ ਸਵਾਲਾਂ ਦਾ ਜਵਾਬ ਦਿੰਦਿਆਂ ਮੰਤਰੀ ਨੇ ਕਿਹਾ ਕਿ ਬਿਨੈਕਾਰ ਬਾਰੇ ਸਾਰੀਆਂ ਜਾਣਕਾਰੀਆਂ ਚਿੱਪ ਵਿੱਚ ਦਰਜ ਹੋਣਗੀਆਂ। ਜੇ ਚਿਪ ਨਾਲ ਛੇੜਛਾੜ ਕੀਤੀ ਗਈ ਤਾਂ ਇਸ ਦਾ ਪਛਾਣ ਵੀ ਕੀਤੀ ਜਾ ਸਕੇਗੀ।
ਮੰਤਰੀ ਨੇ ਦੱਸਿਆ ਕਿ ਜੇਕਰ ਕੋਈ ਵਿਅਕਤੀ ਈ-ਪਾਸਪੋਰਟ ਨਾਲ ਛੇੜਖਾਨੀ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਇਹ ਆਪਣੇ ਆਪ ਰੱਦ ਹੋ ਜਾਵੇਗਾ। ਅਜਿਹੇ ਪਾਸਪੋਰਟ ਧਾਰਕ ਪੇਪਰ ਵੀਜ਼ਾ ਹਾਸਲ ਕਰਕੇ ਦੂਜੇ ਮੁਲਕਾਂ ਵਿੱਚ ਜਾ ਸਕਣਗੇ।
ਈ-ਪਾਸਪੋਰਟ 'ਚ ਹੋਣਗੇ ਬੇਹੱਦ ਖ਼ਾਸ ਫੀਚਰ, ਪੰਗਾ ਲਿਆ ਤਾਂ ਹੋ ਜਾਏਗਾ ਰੱਦ
ਏਬੀਪੀ ਸਾਂਝਾ
Updated at:
26 Jul 2019 08:38 AM (IST)
ਮੰਤਰੀ ਨੇ ਕਿਹਾ ਕਿ ਬਿਨੈਕਾਰ ਬਾਰੇ ਸਾਰੀਆਂ ਜਾਣਕਾਰੀਆਂ ਚਿੱਪ ਵਿੱਚ ਦਰਜ ਹੋਣਗੀਆਂ। ਜੇ ਚਿਪ ਨਾਲ ਛੇੜਛਾੜ ਕੀਤੀ ਗਈ ਤਾਂ ਇਸ ਦਾ ਪਛਾਣ ਵੀ ਕੀਤੀ ਜਾ ਸਕੇਗੀ।
ਸੰਕੇਤਕ ਤਸਵੀਰ
- - - - - - - - - Advertisement - - - - - - - - -