Sunny Deol: ਅਦਾਕਾਰ ਦਾਰਾ ਸਿੰਘ ਦੇ ਬੇਟੇ ਵਿੰਦੂ ਦਾਰਾ ਸਿੰਘ ਬਾਲੀਵੁੱਡ ਸਟਾਰ ਸੰਨੀ ਦਿਓਲ ਦੇ ਚੰਗੇ ਦੋਸਤ ਰਹੇ ਹਨ। ਉਨ੍ਹਾਂ ਦੀ ਦੋਸਤੀ ਬਚਪਨ ਤੋਂ ਰਹੀ ਹੈ ਕਿਉਂਕਿ ਦਾਰਾ ਸਿੰਘ ਤੇ ਸੰਨੀ ਦਿਓਲ ਦੇ ਪਿਤਾ ਧਰਮਿੰਦਰ ਚੰਗੇ ਦੋਸਤ ਸਨ। ਵਿੰਦੂ ਤੇ ਸੰਨੀ ਦੋਵੇਂ ਬੌਡੀ ਬਿਲਡਿੰਗ ਦੇ ਸ਼ੌਕੀਨ ਸਨ ਤੇ ਅਕਸਰ ਇਕੱਠੇ ਟ੍ਰੇਨਿੰਗ ਲੈਂਦੇ ਸਨ। ਹਾਲ ਹੀ 'ਚ ਇੱਕ ਇੰਟਰਵਿਊ 'ਚ ਵਿੰਦੂ ਦਾਰਾ ਸਿੰਘ ਨੇ ਸੰਨੀ ਦਿਓਲ ਦੀ ਬੌਡੀ ਬਿਲਡਿੰਗ ਬਾਰੇ ਇੱਕ ਮਜ਼ਾਕੀਆ ਕਿੱਸਾ ਸ਼ੇਅਰ ਕੀਤਾ।


ਵਿੰਦੂ ਨੇ ਦੱਸਿਆ ਕਿ ਕਿਵੇਂ ਸੰਨੀ ਦਿਓਲ ਨੇ ਆਪਣੇ ਸਰੀਰ ਨੂੰ ਮਜ਼ਬੂਤ ​​ਰੱਖਣ ਲਈ ਕਾਫੀ ਕੋਸ਼ਿਸ਼ਾਂ ਕੀਤੀਆਂ। ਆਪਣੀ ਪਹਿਲੀ ਫਿਲਮ 'ਬੇਤਾਬ' ਦੀ ਸ਼ੂਟਿੰਗ ਤੋਂ ਪਹਿਲਾਂ ਸੰਨੀ ਨੇ ਲੰਡਨ ਵਿੱਚ ਲੰਬਾ ਸਮਾਂ ਟ੍ਰੇਨਿੰਗ ਲਈ ਸੀ, ਜਿਸ ਤੋਂ ਬਾਅਦ ਉਸ ਦਾ ਸਰੀਰ ਰੈਂਬੋ ਵਰਗਾ ਹੋ ਗਿਆ। 


ਹਾਲਾਂਕਿ, ਉਸ ਨੂੰ ਜਲਦੀ ਹੀ ਅਹਿਸਾਸ ਹੋ ਗਿਆ ਕਿ ਇਸ ਸਰੀਰ ਨੂੰ ਸੰਭਾਲਣਾ ਵੀ ਜ਼ਰੂਰੀ ਸੀ ਜਿਸ ਨੂੰ ਉਹ ਭਾਰਤ ਜਾਣ ਤੋਂ ਬਾਅਦ ਸੰਭਾਲ ਨਹੀਂ ਸਕਿਆ। ਸਿਧਾਰਥ ਕੰਨਨ ਨਾਲ ਇੱਕ ਇੰਟਰਵਿਊ ਵਿੱਚ ਇਸ ਗੱਲ ਨੂੰ ਸਾਂਝਾ ਕਰਦੇ ਹੋਏ ਵਿੰਦੂ ਨੇ ਕਿਹਾ, 'ਲੰਡਨ ਵਿੱਚ ਰਹਿਣ ਦੌਰਾਨ ਉਸ ਨੇ ਚੰਗੇ ਮਸਲ ਬਣਾਏ ਸੀ। ਉਹ ਰੈਂਬੋ ਵਰਗਾ ਲੱਗਦਾ ਸੀ।


ਇਹ ਵੀ ਪੜ੍ਹੋ: Katrina Kaif Pregnancy: ਕੈਟਰੀਨਾ ਕੈਫ ਨੇ ਪ੍ਰੈਗਨੈਂਸੀ ਦੀਆਂ ਅਫਵਾਹਾਂ 'ਤੇ ਇੰਝ ਲਗਾਈ ਬ੍ਰੇਕ, ਸਪੋਰਟੀ ਅਵਤਾਰ 'ਚ ਖਿੱਚਿਆ ਧਿਆਨ


 ਉਸ ਨੇ ਵਿੰਦੂ ਨੂੰ ਦੱਸਿਆ ਕਿ ਉਸ ਦੀ ਫਿਲਮ ਬੇਤਾਬ 2-3 ਮਹੀਨਿਆਂ ਵਿੱਚ ਸ਼ੁਰੂ ਹੋਣ ਜਾ ਰਹੀ ਹੈ। ਵਿੰਦੂ ਨੇ ਉਸ ਨੂੰ ਕਿਹਾ ਕਿ ਇਹ ਲੰਡਨ ਦੀ ਬੌਡੀ ਹੈ, ਜੋ ਉਥੋਂ ਦਾ ਦੁੱਧ, ਪਨੀਰ ਤੇ ਚੀਜ਼ਾਂ ਖਾ ਕੇ ਬਣਦੀ ਹੈ। ਵਿੰਦੂ ਨੇ ਉਸ ਨੂੰ ਕਿਹਾ ਕਿ ਭਾਰਤ ਵਿੱਚ ਉਸ ਦੇ ਮਸਲ ਖਤਮ ਹੋ ਜਾਣਗੇ।


ਵਿੰਦੂ ਨੇ ਦੱਸਿਆ ਕਿ ਅਸਲ ਵਿੱਚ ਹੀ ਭਾਰਤ ਆਉਣ ਤੋਂ ਬਾਅਦ ਉਸ ਦੇ ਮਸਲ ਘੱਟ ਹੋਣ ਲੱਗੇ। ਉਸ ਨੇ ਕਿਹਾ, “ਅਗਲੀ ਵਾਰ ਜਦੋਂ ਉਹ ਫਿਲਮ ਦੀ ਸ਼ੂਟਿੰਗ ਕਰ ਰਿਹਾ ਸੀ ਤਾਂ ਉਸ ਨੇ ਮੈਨੂੰ ਕਿਹਾ ਹੁਣ ਮੈਂ ਆਪਣੀਆਂ ਮਾਸਪੇਸ਼ੀਆਂ ਨਹੀਂ ਗੁਆਵਾਂਗਾ। ਮੈਂ ਉਸ ਨੂੰ ਪੁੱਛਿਆ, 'ਕਿਵੇਂ?' ਉਹ ਮੈਨੂੰ ਦੁੱਧ ਦੇ ਡੱਬਿਆਂ ਨਾਲ ਭਰੇ ਕਮਰੇ ਵਿੱਚ ਲੈ ਗਿਆ ਜੋ ਲੰਡਨ ਤੋਂ ਆਇਆ ਸੀ। ਮੈਂ ਉੱਚੀ-ਉੱਚੀ ਹੱਸਣ ਲੱਗ ਪਿਆ।”


ਸੰਨੀ ਦਿਓਲ ਨੇ 'ਬੇਤਾਬ' ਨਾਲ ਆਪਣੇ ਬਾਲੀਵੁੱਡ ਕਰੀਅਰ ਦੀ ਸ਼ਾਨਦਾਰ ਸ਼ੁਰੂਆਤ ਕੀਤੀ, ਜੋ ਬਾਕਸ ਆਫਿਸ 'ਤੇ ਸੁਪਰਹਿੱਟ ਸਾਬਤ ਹੋਈ। ਇਹ ਫਿਲਮ 1983 ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਫਿਲਮਾਂ ਵਿੱਚੋਂ ਇੱਕ ਵਜੋਂ ਉਭਰੀ। ਹਾਲ ਹੀ ਵਿੱਚ ਇੱਕ ਲੰਬੇ ਅੰਤਰਾਲ ਤੋਂ ਬਾਅਦ ਸੰਨੀ ਨੇ 2023 ਵਿੱਚ 'ਗਦਰ 2' ਨਾਲ ਸਿਲਵਰ ਸਕ੍ਰੀਨ 'ਤੇ ਸ਼ਾਨਦਾਰ ਵਾਪਸੀ ਕੀਤੀ, ਜੋ ਇੱਕ ਬਲਾਕਬਸਟਰ ਹਿੱਟ ਸੀ।


ਇਹ ਵੀ ਪੜ੍ਹੋ: Balkaur Singh Sidhu: ਬੱਚੇ ਦੇ ਜਨਮ ਨੂੰ ਲੈ ਬਲਕੌਰ ਸਿੱਧੂ ਦਾ ਪਹਿਲਾ ਬਿਆਨ ਆਇਆ ਸਾਹਮਣੇ, ਬੋਲੇ- 'ਜੋ ਵੀ ਖਬਰ ਹੋਏਗੀ, ਸਾਂਝੀ ਕਰ ਦਿੱਤੀ ਜਾਏਗੀ'