ਨਵੀਂ ਦਿੱਲੀ: ਸੰਨੀ ਦਿਓਲ ਨੇ ਹਾਲ ਹੀ ਵਿੱਚ ਪਹਾੜਾਂ ਵਿੱਚ ਛੁੱਟੀਆਂ ਮਨਾਉਣ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ ਅਤੇ ਪ੍ਰਸ਼ੰਸਕਾਂ ਵਲੋਂ ਇਸ ਵੀਡੀਓ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ ਵਿੱਚ, ਅਭਿਨੇਤਾ ਆਪਣੀ ਮਾਂ ਪ੍ਰਕਾਸ਼ ਕੌਰ ਨਾਲ ਬਰਫ ਵਿੱਚ ਖੇਡਦੇ ਹੋਏ ਵੇਖਿਆ ਜਾ ਸਕਦਾ ਹੈ। ਸੰਨੀ ਦਿਓਲ ਦਾ ਇਹ ਪਿਆਰਾ ਵੀਡੀਓ ਤੁਹਾਡੇ ਦਿਲ ਨੂੰ ਛੂਹ ਲਵੇਗਾ।
ਆਪਣੇ ਇੰਸਟਾਗ੍ਰਾਮ 'ਤੇ ਵੀਡੀਓ ਨੂੰ ਸਾਂਝਾ ਕਰਦੇ ਹੋਏ, ਸੰਨੀ ਨੇ ਲਿਖਿਆ,'ਅਸੀਂ ਜਿੰਨੇ ਵੀ ਮਰਜ਼ੀ ਵੱਡੇ ਹੋ ਜਾਈਏ ਪਰ ਉਨ੍ਹਾਂ ਲਈ ਬੱਚੇ ਹੀ ਰਹਾਂਗੇ। ਮਾਪਿਆਂ ਦਾ ਪਿਆਰ ਇੱਕ ਅਨਮੋਲ ਅਤੇ ਸੱਚਾ ਪਿਆਰ ਹੈ, ਉਨ੍ਹਾਂ ਦਾ ਸਤਿਕਾਰ ਕਰੋ। ਇਹ ਪਲ ਮੇਰੀ ਮਨਮੋਹਣੀ ਯਾਦਾਂ ਵਿੱਚੋਂ ਇੱਕ ਹੈ ਜਿੱਥੇ ਮੈਂ ਆਪਣੀ ਬਚਪਨ ਨੂੰ ਆਪਣੀ ਮਾਂ ਨਾਲ ਜੀਉਂਦਾ ਹਾਂ। # ਮਾਪਿਆਂ ਦਾ ਪਿਆਰ'
ਇਸ ਮਹੀਨੇ ਦੇ ਸ਼ੁਰੂ ਵਿੱਚ, ਸੰਨੀ ਦਿਓਲ ਅਤੇ ਬੌਬੀ ਦਿਓਲ ਨੇ ਮਾਂ ਪ੍ਰਕਾਸ਼ ਕੌਰ ਨੂੰ ਉਨ੍ਹਾਂ ਦੇ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸੰਨੀ ਨੇ ਇੰਸਟਾਗ੍ਰਾਮ 'ਤੇ ਪੋਸਟ ਕੀਤਾ,'ਹੈਪੀ ਬਰਥਡੇ ਮਾਂ।' ਨੋਟ ਦੇ ਨਾਲ, ਸੰਨੀ ਨੇ ਆਪਣੀ ਮਾਂ ਪ੍ਰਕਾਸ਼ ਕੌਰ ਨੂੰ ਗਲੇ ਲਗਾਉਣ ਦੀ ਇੱਕ ਖੂਬਸੂਰਤ ਤਸਵੀਰ ਪੋਸਟ ਕੀਤੀ ਸੀ।
ਬੌਬੀ ਦਿਓਲ ਨੇ ਆਪਣੇ ਪ੍ਰਸ਼ੰਸਕਾਂ ਲਈ ਆਪਣੀ ਮਾਂ ਨਾਲ ਪੋਜ਼ ਦਿੰਦੇ ਹੋਏ ਇੱਕ ਪਿਆਰੀ ਫੋਟੋ ਵੀ ਪੋਸਟ ਕੀਤੀ ਅਤੇ ਇਸ ਦੇ ਨਾਲ ਕੈਪਸ਼ਨ ਦਿੱਤਾ ਸੀ, 'ਹੈਪੀ ਬਰਥਡੇ ਮਾਂ ਲਵ ਯੂ।' ਬੌਬੀ ਦੀ ਇਸ ਪੋਸਟ 'ਤੇ ਬਹੁਤ ਸਾਰੇ ਲਾਈਕ ਤੇ ਕਮੈਂਟ ਸੀ। ਪ੍ਰਸ਼ੰਸਕਾਂ ਨੇ ਬੌਬੀ ਦੀ ਇਸ ਪਿਆਰੀ ਪੋਸਟ ਨੂੰ ਪਸੰਦ ਕੀਤਾ।
ਆਪਣੇ ਜਨਮਦਿਨ ਤੋਂ ਪਹਿਲਾਂ, ਸੰਨੀ ਦਿਓਲ ਆਪਣੀ ਮਾਂ ਦੇ ਨਾਲ ਮੁੰਬਈ ਏਅਰਪੋਰਟ ਵਿੱਚ ਦਾਖਲ ਹੁੰਦੇ ਹੋਏ ਅਤੇ ਉਨ੍ਹਾਂ ਦੇ ਦੁਪੱਟੇ ਨੂੰ ਸੰਭਾਲਦੇ ਹੋਏ ਵੇਖੇ ਗਏ ਸਨ। ਹੋਇਆ ਇਹ ਕਿ ਮਾਂ ਪ੍ਰਕਾਸ਼ ਕੌਰ ਦਾ ਚਲਦੇ-ਚਲਦੇ ਦੁੱਪਟਾ ਜ਼ਮੀਨ ਨੂੰ ਛੂਹਣ ਲੱਗ ਪਿਆ। ਜਿਵੇਂ ਹੀ ਸੰਨੀ ਦਿਓਲ ਦੀ ਨਜ਼ਰ ਇਸ 'ਤੇ ਪਈ, ਉਸ ਨੇ ਤੁਰੰਤ ਆਪਣੀ ਮਾਂ ਦਾ ਦੁਪੱਟਾ ਚੁੱਕ ਲਿਆ ਅਤੇ ਉਨ੍ਹਾਂ ਦੇ ਮੋਢੇ 'ਤੇ ਰੱਖ ਦਿੱਤਾ। ਪ੍ਰਸ਼ੰਸਕਾਂ ਨੂੰ ਸੰਨੀ ਦਾ ਇਹ ਵੀਡੀਓ ਇੰਨਾ ਪਸੰਦ ਆਇਆ ਕਿ ਉਨ੍ਹਾਂ ਨੇ ਉਸ 'ਤੇ ਪਿਆਰ ਦੀ ਵਰਖਾ ਕਰਨੀ ਸ਼ੁਰੂ ਕਰ ਦਿੱਤੀ।