ਮੁੰਬਈ: ਕਪਿਲ ਸ਼ਰਮਾ ਦਾ ਸ਼ੋਅ ਜਲਦੀ ਹੀ ਸ਼ੁਰੂ ਹੋਣ ਵਾਲਾ ਹੈ। ਫੈਨਸ ਨੂੰ ਬੱਸ ਇੱਕ ਦਿਨ ਦਾ ਹੋਰ ਇੰਤਜ਼ਾਰ ਕਰਨਾ ਹੈ। ਔਡੀਅੰਸ ਨੂੰ ਸ਼ੋਅ ਤੋਂ ਕਾਫੀ ਉਮੀਦਾਂ ਹਨ। ਇਹ ਕਪਿਲ ਦਾ ਲੰਬੇ ਸਮੇਂ ਬਾਅਦ ਕਮਬੈਕ ਹੈ ਜਿਸ ਵਿੱਚ ਉਸ ਨਾਲ ਕ੍ਰਿਸ਼ਨਾ ਅਭਿਸ਼ੇਕ ਤੇ ਭਾਰਤੀ ਸਿੰਘ ਵੀ ਨਜ਼ਰ ਆਉਣਗੇ।

ਸ਼ੋਅ ਦੇ ਗੈਸਟਸ ਦੀ ਗੱਲ ਕਰੀਏ ਤਾਂ ਇਸ ਦੇ ਪਹਿਲੇ ਐਪੀਸੋਡ ‘ਚ ‘ਸਿੰਬਾ’ ਦੀ ਟੀਮ ਆ ਰਹੀ ਹੈ, ਫੇਰ ਭਾਈਜਾਨ ਸਲਮਾਨ ਆਪਣੀ ਫੈਮਿਲੀ ਨਾਲ ਆ ਰਹੇ ਹਨ। ਹੁਣ ਜੇਕਰ ਤੀਜੇ ਗੈਸਟ ਦੀ ਗੱਲ ਕਰੀਏ ਤਾਂ ਉਹ ਕੋਈ ਹੋਰ ਨਹੀ ਸਗੋਂ ਬਾਲੀਵੁੱਡ ਦੀ ਬੇਬੀ ਡੌਲ ਸਨੀ ਲਿਓਨ ਹੈ।


ਜੀ ਹਾਂ, ਸਨੀ ਲਿਓਨ ਹੀ ਕਪਿਲ ਦੀ ਅਗਲੀ ਗੈਸਟ ਹੈ ਜਿਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਹੀਆ ਹਨ। ਤਸਵੀਰਾਂ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸੰਨੀ ਨੇ ਸ਼ੋਅ ਦੇ ਸੈੱਟ ‘ਤੇ ਖੂਬ ਮਸਤੀ ਕੀਤੀ ਹੈ। ਦੇਖਦੇ ਹਾਂ ਔਡੀਅੰਸ ਨੂੰ ਇਨ੍ਹਾਂ ਦੀ ਮਸਤੀ ਕਿੰਨੀ ਜੱਚਦੀ ਹੈ।