Sunny Leone: ਬਾਲੀਵੁੱਡ ਦੀ ਬੇਹੱਦ ਖੂਬਸੂਰਤ ਅਦਾਕਾਰਾ ਅਤੇ ਡਾਂਸਰ ਸੰਨੀ ਲਿਓਨ ਇੰਡਸਟਰੀ ਦੀਆਂ ਕਈ ਵੱਡੀਆਂ ਫਿਲਮਾਂ 'ਚ ਆਈਟਮ ਗੀਤਾਂ 'ਚ ਨਜ਼ਰ ਆ ਚੁੱਕੀ ਹੈ। ਸੰਨੀ ਲਿਓਨ ਅੱਜ ਬੀ-ਟਾਊਨ ਦੀਆਂ ਟਾਪ ਅਭਿਨੇਤਰੀਆਂ 'ਚ ਗਿਣੀ ਜਾਂਦੀ ਹੈ। ਸੰਨੀ ਦੇ ਫੈਨ ਦੇਸ਼ ਹੀ ਨਹੀਂ ਵਿਦੇਸ਼ਾਂ 'ਚ ਵੀ ਮੌਜੂਦ ਹਨ। ਇਸ ਦੌਰਾਨ ਸੰਨੀ ਲਿਓਨ ਦਾ ਇੱਕ ਤਾਜ਼ਾ ਵੀਡੀਓ ਸਾਹਮਣੇ ਆਇਆ ਹੈ। ਜਿਸ 'ਚ ਸੰਨੀ ਸਾੜੀ ਪਾ ਕੇ ਬਾਸਕਟਬਾਲ ਖੇਡਦੀ ਨਜ਼ਰ ਆ ਰਹੀ ਹੈ।



ਸੰਨੀ ਲਿਓਨ ਸੋਸ਼ਲ ਮੀਡੀਆ ਦੀ ਬਹੁਤ ਸ਼ੌਕੀਨ ਹੈ ਅਤੇ ਆਪਣੇ ਰੁਝੇਵਿਆਂ ਦੇ ਬਾਵਜੂਦ ਇਸ ਲਈ ਸਮਾਂ ਕੱਢਣਾ ਨਹੀਂ ਭੁੱਲਦੀ। ਸੰਨੀ ਆਪਣੇ ਬਾਰੇ ਫੈਨਜ਼ ਵਿੱਚ ਕ੍ਰੇਜ਼ ਬਣਾਈ ਰੱਖਣ ਦਾ ਇੱਕ ਵੀ ਮੌਕਾ ਨਹੀਂ ਛੱਡਦੀ ਹੈ। ਇਸ ਦੌਰਾਨ ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਸੰਨੀ ਲਿਓਨ ਲਾਲ ਰੰਗ ਦੀ ਸਾੜੀ ਪਾ ਕੇ ਪਤੀ ਡੇਨੀਅਲ ਵੇਬਰ ਨਾਲ ਬਾਸਕਟਬਾਲ ਖੇਡਦੀ ਨਜ਼ਰ ਆ ਰਹੀ ਹੈ।







ਸੰਨੀ ਲਿਓਨ ਦਾ ਇਹ ਵੀਡੀਓ ਦੇਖ ਕੇ ਤੁਹਾਨੂੰ ਸ਼ਾਹਰੁਖ ਖਾਨ ਦੀ ਹਿੱਟ ਫਿਲਮ ਕੁਛ ਕੁਛ ਹੋਤਾ ਹੈ ਦੇ ਰਾਹੁਲ ਅਤੇ ਅੰਜਲੀ ਦਾ ਬਾਸਕਟਬਾਲ ਸੀਨ ਜ਼ਰੂਰ ਯਾਦ ਹੋਵੇਗਾ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸੰਨੀ ਨੇ ਇੱਕ ਛੋਟਾ ਜਿਹਾ ਕੈਪਸ਼ਨ ਵੀ ਲਿਖਿਆ ਹੈ। ਅਭਿਨੇਤਰੀ ਨੇ ਕੈਪਸ਼ਨ 'ਚ ਲਿਖਿਆ- 'ਆਪਣੇ ਸਭ ਤੋਂ ਚੰਗੇ ਦੋਸਤ ਨੂੰ ਟੈਗ ਕਰੋ।' ਸੰਨੀ ਲਿਓਨ ਦੀ ਇਸ ਵੀਡੀਓ ਨੂੰ ਉਨ੍ਹਾਂ ਦੇ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਕੁਝ ਹੀ ਘੰਟਿਆਂ 'ਚ ਇਸ ਵੀਡੀਓ ਨੂੰ 4 ਲੱਖ ਤੋਂ ਵੱਧ ਲੋਕ ਪਸੰਦ ਕਰ ਚੁੱਕੇ ਹਨ।


ਇਹ ਵੀ ਪੜ੍ਹੋ: Grammy Awards: ਏਆਰ ਰਹਿਮਾਨ ਬਣੇ ਗ੍ਰੈਮੀ ਐਵਾਰਡ ਦਾ ਹਿੱਸਾ, ਵਿਲ ਸਮਿਥ ਦੇ ਥੱਪੜ ਸਕੈਂਡਲ ਦਾ ਵੀ ਉਡਾਇਆ ਮਜ਼ਾਕ