Sunny Malton On Sidhu Moose Wala: ਸਿੱਧੂ ਮੂਸੇਵਾਲਾ ਨੂੰ ਦੁਨੀਆ ਤੋਂ ਰੁਖਸਤ ਹੋਇਆਂ 9 ਮਹੀਨੇ ਹੋਣ ਵਾਲੇ ਹਨ। ਪਰ ਉਸ ਦੇ ਚਾਹੁਣ ਵਾਲੇ ਹਾਲੇ ਤੱਕ ਵੀ ਉਸ ਦੇ ਗਮ ਤੋਂ ਉੱਭਰ ਨਹੀਂ ਸਕੇ ਹਨ। ਸਿੱਧੂ ਦੇ ਬੈਸਟ ਫਰੈਂਡ ਸੰਨੀ ਮਾਲਟਨ ਨੇ ਸੋਸ਼ਲ ਮੀਡੀਆ 'ਤੇ ਇੱਕ ਬੇਹੱਦ ਭਾਵੁਕ ਕਰ ਦੇਣ ਵਾਲੀ ਪੋਸਟ ਸ਼ੇਅਰ ਕੀਤੀ ਹੈ। ਉਸ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ 'ਚ ਸਿੱਧੂ ਤੇ ਸੰਨੀ ਦਾ ਗਾਣਾ 'ਲੈਵਲਜ਼' ਚੱਲਦਾ ਦੇਖਿਆ ਜਾ ਸਕਦਾ ਹੈ। ਇਸ ਪੋਸਟ ਦੇ ਨਾਲ ਹੀ ਸੰਨੀ ਨੇ ਲੰਬਾ ਚੌੜਾ ਨੋਟ ਵੀ ਸਿੱਧੂ ਦੇ ਨਾਂ ਲਿਖਿਆ ਹੈ, ਜਿਸ ਨੂੰ ਪੜ੍ਹ ਕੇ ਹਰ ਅੱਖ ਨਮ ਹੋ ਰਹੀ ਹੈ।

Continues below advertisement


ਸਿੱਧੂ ਦਾ ਵੀਡੀਓ ਸ਼ੇਅਰ ਕਰ ਸੰਨੀ ਨੇ ਕਿਹਾ, 'ਮੇਰੇ ਭਰਾ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ। ਮੈਨੂੰ ਖੁਦ ਨੂੰ ਸਮਝਾਉਣ 'ਚ 9 ਮਹੀਨੇ ਲੱਗ ਗਏ ਕਿ ਕਦੇ ਕਦੇ ਠੀਕ ਮਹਿਸੂਸ ਨਾ ਕਰਨਾ ਵੀ ਠੀਕ ਹੁੰਦਾ ਹੈ। ਮੈਂ ਹੁਣ ਇਸ ਦਰਦ ਨੂੰ ਹੋਰ ਨਹੀਂ ਝੱਲ ਸਕਦਾ। ਇਹ ਮੇਰੇ ਉਨ੍ਹਾਂ ਫੈਨਜ਼ ਦੇ ਲਈ ਹੈ, ਜੋ ਇਸ ਸਮੇਂ ਖੁਦ ਮੇਰੀ ਤਰ੍ਹਾਂ ਮਹਿਸੂਸ ਕਰ ਰਹੇ ਹਨ। ਮੈਂ ਸਿੱਧੂ ਬਿਨਾਂ ਟੁੱਟ ਗਿਆ ਹਾਂ। ਹੁਣ ਜ਼ਿੰਦਗੀ ਪਹਿਲਾਂ ਵਰਗੀ ਨਹੀਂ ਰਹੀ। ਪੂਰਾ ਇੰਟਰਵਿਊ ਜਲਦ ਹੀ ਮੇਰੇ ਚੈਨਲ 'ਤੇ ਪੋਸਟ ਕਰਾਂਗਾ। ਤੁਹਾਨੂੰ ਸਾਰਿਆਂ ਨੂੰ ਪਿਆਰ। ਦਿਲ ਦਾ ਨੀ ਮਾੜਾ ਤੇਰਾ...'। ਸੰਨੀ ਮਾਲਟਨ ਦੀ ਇਸ ਪੋਸਟ ਨੂੰ ਪੜ੍ਹ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ। 









ਕਾਬਿਲੇਗ਼ੌਰ ਹੈ ਕਿ ਸਿੱਧੂ ਤੇ ਸੰਨੀ ਦੀ ਦੋਸਤੀ ਇੰਡਸਟਰੀ ;ਚ ਮਸ਼ਹੂਰ ਸੀ। ਦੋਵੇਂ ਇੱਕ ਦੂਜੇ 'ਤੇ ਜਾਨ ਛਿੜਕਦੇ ਸੀ। ਦੱਸ ਦਈਏ ਕਿ 29 ਮਈ 2022 ਨੂੰ ਸਿੱਧੂ ਮੂਸੇਵਾਲਾ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਤੋਂ ਹੀ ਸਿੱਧੂ ਦਾ ਪਰਿਵਾਰ ਤੇ ਚਾਹੁਣ ਵਾਲੇ ਇਨਸਾਫ ਦੀ ਉਡੀਕ ;ਚ ਹਨ। ਹਾਲ ਹੀ 'ਚ ਸਿੱਧੂ ਮੂਸੇਵਾਲਾ ਦੇ ਪਿਤਾ ਸਰਦਾਰ ਬਲਕੌਰ ਸਿੰਘ ਨੇ ਐਲਾਨ ਕੀਤਾ ਕਿ ਉਹ ਸਿੱਧੂ ਦੀ ਕਾਲੀ ਥਾਰ 'ਤੇ ਪੂਰੇ ਪੰਜਾਬ ਦੀ ਫੇਰੀ 'ਤੇ ਨਿਕਲਣਗੇ।


ਇਹ ਵੀ ਪੜ੍ਹੋ: ਅਮਰ ਨੂਰੀ ਤੇ ਸਰਦੂਲ ਸਿਕੰਦਰ ਦੀ ਲਵ ਸਟੋਰੀ ਹੈ ਬੇਹੱਦ ਦਿਲਚਸਪ, ਸਿਕੰਦਰ ਨੇ ਗੀਤਾਂ ਵਾਲੀ ਕਾਪੀ ਚ ਲਿਖ ਦਿੱਤਾ ਸੀ 'ਆਈ ਲਵ ਯੂ'