ਅਮਰ ਨੂਰੀ ਤੇ ਸਰਦੂਲ ਸਿਕੰਦਰ ਦੀ ਲਵ ਸਟੋਰੀ ਹੈ ਬੇਹੱਦ ਦਿਲਚਸਪ, ਸਿਕੰਦਰ ਨੇ ਗੀਤਾਂ ਵਾਲੀ ਕਾਪੀ ਚ ਲਿਖ ਦਿੱਤਾ ਸੀ 'ਆਈ ਲਵ ਯੂ'
ਅੱਜ ਯਾਨਿ 14 ਫਰਵਰੀ ਨੂੰ ਪੂਰੀ ਦੁਨੀਆ ਵੈਲੇਨਟਾਈਨ ਡੇ ਸੈਲੀਬ੍ਰੇਟ ਕਰ ਰਹੀ ਹੈ। ਇਸ ਮੌਕੇ ਪੰਜਾਬੀ ਗਾਇਕਾ ਅਮਰ ਨੂਰੀ ਆਪਣੇ ਪਤੀ ਤੇ ਗਾਇਕ ਸਰਦੂਲ ਸਿਕੰਦਰ ਨੂੰ ਯਾਦ ਕਰ ਰਹੀ ਹੈ।
Download ABP Live App and Watch All Latest Videos
View In Appਇਸ ਮੌਕੇ ਗਾਇਕਾ ਨੇ ਆਪਣੇ ਪਤੀ ਨਾਲ ਕਈ ਅਣਦੇਖੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਅਮਰ ਨੂਰੀ ਤੇ ਸਰਦੂਲ ਸਿਕੰਦਰ ਦੀ ਲਵ ਸਟੋਰੀ 90 ਦੇ ਦਹਾਕਿਆਂ ਦੀ ਸਭ ਤੋਂ ਚਰਚਿਤ ਲਵ ਸਟੋਰੀ ਰਹੀ ਸੀ। ਨੂਰੀ ਨੇ ਆਪਣੇ ਪਰਿਵਾਰ ਦੇ ਖਿਲਾਫ ਜਾ ਕੇ ਸਰਦੂਲ ਨਾਲ ਵਿਆਹ ਕੀਤਾ ਸੀ। ਤਾਂ ਆਓ ਤੁਹਾਨੂੰ ਦਸਦੇ ਹਾਂ ਇਨ੍ਹਾਂ ਦੋਵਾਂ ਦੀ ਲਵ ਸਟੋਰੀ ਬਾਰੇ
13 ਸਾਲ ਦੀ ਉਮਰ 'ਚ ਅਮਰ ਨੂਰੀ ਦਾ ਪਹਿਲਾ ਗਾਣਾ ਰਿਕਾਰਡ ਹੋਇਆ ਸੀ। ਉਸ ਸਮੇਂ ਉਹ ਦੀਦਾਰ ਸੰਧੂ ਨਾਲ ਗਾਉਂਦੀ ਹੁੰਦੀ ਸੀ। ਇਸੇ ਦੌਰਾਨ ਨੂਰੀ ਦੀ ਮੁਲਾਕਾਤ ਸਰਦੂਲ ਸਿਕੰਦਰ ਨਾਲ ਹੋਈ ਤੇ ਉਨ੍ਹਾਂ ਨੇ ਸਿਕੰਦਰ ਨਾਲ ਗਾਉਣਾ ਸ਼ੁਰੂ ਕਰ ਦਿੱਤਾ। ਦੋਵਾਂ ਦੀ ਮੁਲਾਕਾਤ ਸਰਦੂਲ ਸਿਕੰਦਰ ਦੇ ਚਾਚੇ ਦੇ ਮੁੰਡੇ ਦੇ ਵਿਆਹ 'ਤੇ ਹੋਈ ਸੀ।
ਇੱਥੇ ਨੂਰੀ ਨੇ ਸਟੇਜ ਪਰਫਾਰਮੈਂਸ ਦਿੱਤਾ ਸੀ। ਸਰਦੂਲ ਨੂਰੀ ਦੀ ਪਰਫਾਸਮੈਂਸ ਤੋਂ ਇੰਨੇਂ ਪ੍ਰਭਾਵਤ ਹੋਏ ਸੀ ਕਿ ਉਨ੍ਹਾਂ ਨੇ ਨੂਰੀ ਦੇ ਨਾਲ ਗਾਉਣਾ ਸ਼ੁਰੂ ਕਰ ਦਿੱਤਾ। ਦੋਵਾਂ ਨੇ ਇਕੱਠੇ ਕਈ ਲਾਈਵ ਸ਼ੋਅਜ਼ ਕੀਤੇ।
ਸਟੇਜ ਸ਼ੋਅਜ਼ ਦੌਰਾਨ ਤੇ ਗਾਣਿਆਂ ਦੀ ਪ੍ਰੈਕਟਿਸ ਦੌਰਾਨ ਨੂਰੀ ਦੀ ਸਿਕੰਦਰ ਨਾਲ ਨੇੜਤਾ ਵਧਦੀ ਰਹੀ। ਦੋਵੇਂ ਇੱਕ ਦੂਜੇ ਨੂੰ ਕਾਫੀ ਪਸੰਦ ਕਰਨ ਲੱਗ ਪਏ ਸੀ।
ਇੱਕ ਦਿਨ ਸਰਦੂਲ ਸਿਕੰਦਰ ਨੇ ਗੀਤਾਂ ਵਾਲੀ ਕਾਪੀ 'ਤੇ ਅਮਰ ਨੂਰੀ ਨੂੰ ਆਈ ਲਵ ਯੂ ਲਿਖ ਕੇ ਦਿੱਤਾ। ਅਮਰ ਨੂਰੀ ਦੇ ਦਿਲ 'ਚ ਵੀ ਸਿਕੰਦਰ ਲਈ ਬੇਸ਼ੁਮਾਰ ਪਿਆਰ ਸੀ। ਉਨ੍ਹਾਂ ਨੇ ਤੁਰੰਤ ਸਿਕੰਦਰ ਦਾ ਪ੍ਰਪੋਜ਼ਲ ਸਵੀਕਾਰ ਕਰ ਲਿਆ।
ਇਸ ਤੋਂ ਬਾਅਦ 30 ਜਨਵਰੀ 1993 ਨੂੰ ਅਮਰ ਨੂਰੀ ਤੇ ਸਰਦੂਲ ਸਿਕੰਦਰ ਦਾ ਵਿਆਹ ਹੋ ਗਿਆ। ਵਿਆਹ ਤੋਂ ਬਾਅਦ ਇਨ੍ਹਾਂ ਦੇ ਘਰ ਆਲਾਪ ਸਿਕੰਦਰ ਤੇ ਸਾਰੰਗ ਸਿਕੰਦਰ ਨੇ ਜਨਮ ਲਿਆ।
ਅਮਰ ਨੂਰੀ ਤੇ ਸਰਦੂਲ ਸਿਕੰਦਰ ਦੀ ਲਵ ਮੈਰਿਜ ਪੂਰੀ ਦੁਨੀਆ ਲਈ ਮਿਸਾਲ ਹੈ। ਪਰ ਬਦਕਿਸਮਤੀ ਨਾਲ ਦੋਵਾਂ ਦਾ ਸਾਥ 2021 'ਚ ਛੁੱਟ ਗਿਆ, ਜਦੋਂ ਸਰਦੂਲ ਸਿਕੰਦਰ ਦੀ 20 ਫਰਵਰੀ 2021 ਨੂੰ ਕੋਵਿਡ ਕਰਕੇ ਮੌਤ ਹੋ ਗਈ।
ਅਮਰ ਨੂਰੀ ਅੱਜ ਵੀ ਸਰਦੂਲ ਸਿਕੰਦਰ ਨੂੰ ਯਾਦ ਕਰਦੀ ਹੈ। ਉਨ੍ਹਾਂ ਦੀ ਯਾਦ 'ਚ ਨੂਰੀ ਅਕਸਰ ਹੀ ਸੋਸ਼ਲ ਮੀਡੀਆ 'ਤੇ ਪੋਸਟਾਂ ਸ਼ੇਅਰ ਕਰਦੀ ਰਹਿੰਦੀ ਹੈ।