WPL Auction Most Expensive Players: ਨਿਲਾਮੀ 'ਚ ਟਾਪ ਦੇ 5 ਸਭ ਤੋਂ ਮਹਿੰਗੇ ਖਿਡਾਰੀਆਂ ਵਿੱਚੋਂ 3 ਭਾਰਤੀ, ਦੇਖੋ ਪੂਰੀ ਲਿਸਟ
ਮਹਿਲਾ ਪ੍ਰੀਮੀਅਰ ਲੀਗ ਦੇ ਪਹਿਲੇ ਸੀਜ਼ਨ ਦੀ ਨਿਲਾਮੀ ਖ਼ਤਮ ਹੋ ਗਈ ਹੈ। ਇਸ 'ਚ ਕੁੱਲ 86 ਖਿਡਾਰੀ ਖਰੀਦੇ ਗਏ। ਨਿਲਾਮੀ ਦੀ ਸਭ ਤੋਂ ਮਹਿੰਗੀ ਖਿਡਾਰਨ ਸਮ੍ਰਿਤੀ ਮੰਧਾਨਾ ਰਹੀ। ਉਨ੍ਹਾਂ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਨੇ 3.40 ਕਰੋੜ ਰੁਪਏ 'ਚ ਖਰੀਦਿਆ। ਮੰਧਾਨਾ ਦੇ ਨਾਲ-ਨਾਲ ਚੋਟੀ ਦੇ 5 ਸਭ ਤੋਂ ਮਹਿੰਗੇ ਖਿਡਾਰੀਆਂ ਦੀ ਸੂਚੀ 'ਚ 3 ਭਾਰਤੀ ਵੀ ਹਨ। ਇਸ ਸੂਚੀ 'ਚ ਇਕ ਆਸਟ੍ਰੇਲੀਆਈ ਖਿਡਾਰੀ ਵੀ ਹੈ।
Download ABP Live App and Watch All Latest Videos
View In Appਮੰਧਾਨਾ ਟੀਮ ਇੰਡੀਆ ਦੀ ਦਿੱਗਜ ਬੱਲੇਬਾਜ਼ ਹੈ। ਉਸ ਨੂੰ ਬੇਸ ਪ੍ਰਾਈਸ ਤੋਂ ਕਾਫੀ ਜ਼ਿਆਦਾ ਦੇ ਕੇ ਖਰੀਦਿਆ ਗਿਆ ਹੈ। RCB ਨੇ IPL 'ਚ ਵਿਰਾਟ ਕੋਹਲੀ ਵਰਗੇ ਦਿੱਗਜ ਖਿਡਾਰੀਆਂ ਨੂੰ ਆਪਣੀ ਟੀਮ 'ਚ ਸ਼ਾਮਲ ਕੀਤਾ ਹੈ। ਇਸ ਦੇ ਨਾਲ ਹੀ ਮੰਧਾਨਾ ਨੂੰ ਮਹਿਲਾ ਪ੍ਰੀਮੀਅਰ ਲੀਗ 'ਚ ਸ਼ਾਮਲ ਕਰਕੇ ਪ੍ਰਸ਼ੰਸਕਾਂ ਨੂੰ ਖੁਸ਼ ਕੀਤਾ ਗਿਆ।
ਐਸ਼ਲੇ ਗਾਰਡਨਰ ਮਹਿਲਾ ਪ੍ਰੀਮੀਅਰ ਲੀਗ ਦੀ ਦੂਜੀ ਸਭ ਤੋਂ ਮਹਿੰਗੀ ਖਿਡਾਰਨ ਸੀ। ਆਸਟ੍ਰੇਲੀਆਈ ਖਿਡਾਰੀ ਗਾਰਡਨਰ ਨੂੰ ਗੁਜਰਾਤ ਜਾਇੰਟਸ ਨੇ 3.20 ਕਰੋੜ ਰੁਪਏ 'ਚ ਖਰੀਦਿਆ। ਉਸ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਨਿਲਾਮੀ ਦੌਰਾਨ ਇੰਗਲੈਂਡ ਦੀ ਖਿਡਾਰਨ ਨਤਾਲੀ ਸਾਇਵਰ ਵੀ ਚਰਚਾ 'ਚ ਰਹੀ। ਇਹ ਵੀ ਬਹੁਤ ਮਹਿੰਗੀ ਵਿਕੀ ਹੈ। ਇੰਗਲੈਂਡ ਦੀ ਆਲਰਾਊਂਡਰ ਸਾਇਵਰ ਨੂੰ 3.20 ਕਰੋੜ ਰੁਪਏ 'ਚ ਖਰੀਦਿਆ ਗਿਆ।
ਭਾਰਤੀ ਖਿਡਾਰਨ ਦੀਪਤੀ ਸ਼ਰਮਾ ਨੇ ਵੀ ਨਿਲਾਮੀ 'ਚ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਦੀਪਤੀ ਨੂੰ ਯੂਪੀ ਵਾਰੀਅਰਸ ਨੇ 2.60 ਕਰੋੜ ਰੁਪਏ ਵਿੱਚ ਖਰੀਦਿਆ ਹੈ। ਉਹ ਇੱਕ ਆਲਰਾਊਂਡਰ ਹੈ ਅਤੇ ਉਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਦਿੱਲੀ ਕੈਪੀਟਲਸ ਨੇ ਜੇਮਿਮਾ ਰੌਡਰਿਗਜ਼ 'ਤੇ ਵੱਡੀ ਬਾਜ਼ੀ ਮਾਰੀ। ਟੀਮ ਨੇ ਉਸ ਨੂੰ 2.20 ਕਰੋੜ ਰੁਪਏ 'ਚ ਖਰੀਦਿਆ। ਜੇਮਿਮਾ ਨੇ ਹਾਲ ਹੀ 'ਚ ਮਹਿਲਾ ਟੀ-20 ਵਿਸ਼ਵ ਕੱਪ 'ਚ ਪਾਕਿਸਤਾਨ ਖਿਲਾਫ ਅਰਧ ਸੈਂਕੜਾ ਲਗਾਇਆ ਹੈ।