ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਦੇ ਸਹਿ-ਅਦਾਕਾਰ ਦੀ ਮੌਤ ਦੀ ਖ਼ਬਰ ਨੇ ਬਾਲੀਵੁੱਡ ਸਭ ਨੂੰ ਹਿੱਲਾ ਕੇ ਰੱਖ ਦਿੱਤਾ ਹੈ। ਐਕਟਰ ਸੰਦੀਪ ਨਾਹਰ ਨੇ ਮੁੰਬਈ ਦੇ ਗੋਰੇਗਾਓਂ ਸਥਿਤ ਆਪਣੇ ਘਰ ਵਿੱਚ ਹੀ ਖੁਦਕੁਸ਼ੀ ਕਰ ਲਈ ਹੈ। ਪੁਲਿਸ ਨੇ ਮਾਮਲਾ ਦਰਜ ਜਾਂਚ ਸ਼ੁਰੂ ਕਰ ਦਿੱਤੀ ਹੈ। ਸੰਦੀਪ ਨਾਹਰ ਨੇ ਖੁਦਕੁਸ਼ੀ ਤੋਂ ਪਹਿਲਾਂ ਇੱਕ ਸੁਸਾਇਡ ਨੋਟ ਵੀ ਲਿਖਿਆ ਹੈ।

ਸੁਸਾਇਡ ਨੋਟ ਵਿਚ ਸੰਦੀਪ ਨੇ ਆਪਣੀ ਪਤਨੀ ਕੰਚਨ ਸ਼ਰਮਾ 'ਤੇ ਬਹੁਤ ਗੰਭੀਰ ਦੋਸ਼ ਲਗਾਏ ਹਨ। ਸੁਸਾਈਡ ਨੋਟ ਅਨੁਸਾਰ ਅਦਾਕਾਰ ਆਪਣੀ ਪਤਨੀ ਕਾਰਨ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਅਦਾਕਾਰ ਦੀ ਪਤਨੀ ਨੇ ਉਸਨੂੰ ਵਾਰ ਵਾਰ ਆਤਮ ਹੱਤਿਆ ਦੀ ਧਮਕੀ ਦਿੱਤੀ ਸੀ ਜਿਸ ਨੂੰ ਸੁਣਦਿਆਂ ਹੀ ਉਹ ਪ੍ਰੇਸ਼ਾਨ ਹੋ ਗਿਆ ਤੇ ਉਸ ਨੇ ਖੁਦਕੁਸ਼ੀ ਕਰਨ ਦਾ ਫੈਸਲਾ ਕੀਤਾ।

ਖੁਦਕੁਸ਼ੀ ਤੋਂ ਪਹਿਲਾਂ ਸੰਦੀਪ ਨਾਹਰ ਨੇ ਇੱਕ ਫੇਸਬੁੱਕ ਵੀਡੀਓ ਪੋਸਟ ਕੀਤਾ ਸੀ ਜਿਸ ਵਿੱਚ ਆਪਣੀ ਪਤਨੀ ਤੇ ਹਾਲਾਤ ਤੋਂ ਤੰਗ ਆ ਕੇ ਆਤਮ ਹੱਤਿਆ ਕਰਨ ਦੀ ਧਮਕੀ ਦਿੱਤੀ ਗਈ ਸੀ। ਸੰਦੀਪ ਨਾਹਰ ਦਾ ਇਹ ਵੀਡੀਓ 10 ਮਿੰਟ ਦਾ ਹੈ। ਦੱਸ ਦੇਈਏ ਕਿ ਸੰਦੀਪ ਨੂੰ ਐਮਐਸ ਧੋਨੀ ਫ਼ਿਲਮ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਨਾਲ ਵੇਖਿਆ ਗਿਆ ਸੀ।