IND vs ENG Chennai Test Match: ਚੇਨਈ ਦੇ ਚੇਪਕ ਗਰਾਉਂਡ ਵਿੱਚ ਖੇਡੇ ਜਾ ਰਹੇ ਦੂਸਰੇ ਟੈਸਟ ਮੈਚ ਦਾ ਅੱਜ ਚੌਥਾ ਦਿਨ ਹੈ। ਇੰਗਲੈਂਡ ਨੂੰ ਮੈਚ ਜਿੱਤਣ ਲਈ 429 ਹੋਰ ਦੌੜਾਂ ਬਣਾਉਣ ਦੀ ਜ਼ਰੂਰਤ ਹੈ, ਜਦੋਂਕਿ ਭਾਰਤ ਨੂੰ ਸੀਰੀਜ਼ 1-1 ਨਾਲ ਬਣਾਉਣ ਲਈ ਸਿਰਫ 7 ਵਿਕਟਾਂ ਦੀ ਲੋੜ ਹੈ। ਤੀਜੇ ਦਿਨ ਦਾ ਖੇਡ ਖਤਮ ਹੋਣ ਤੱਕ ਇੰਗਲੈਂਡ ਨੇ 53 ਦੌੜਾਂ ਦੇ ਕੇ ਤਿੰਨ ਵਿਕਟਾਂ ਗੁਆ ਦਿੱਤੀਆਂ ਸੀ। ਕਪਤਾਨ ਜੋਅ ਰੂਟ 2 ਦੌੜਾਂ ਬਣਾ ਕੇ ਅਜੇਤੂ ਹਨ ਜਦਕਿ ਲਾਰੈਂਸ ਨੇ 19 ਦੌੜਾਂ ਬਣਾਈਆਂ ਹਨ। ਅਕਸਰ ਪਟੇਲ ਨੇ ਦੋ ਤੇ ਅਸ਼ਵਿਨ ਇੱਕ ਵਿਕਟ ਹਾਸਲ ਕਰ ਚੁੱਕੇ ਹਨ।
482 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਮੈਦਾਨ ਵਿੱਚ ਉਤਰੀ ਇੰਗਲੈਂਡ ਦੀ ਸ਼ੁਰੂਆਤ ਖਰਾਬ ਰਹੀ। ਸਿੱਬਲੇ ਸਿਰਫ ਤਿੰਨ ਦੌੜਾਂ ਬਣਾ ਕੇ ਪਟੇਲ ਦੀ ਗੇਂਦ ਤੇ ਪੈਵੇਲੀਅਨ ਪਰਤ ਗਿਆ। ਬਰਨਜ਼ ਨੇ ਲਾਰੈਂਸ ਨਾਲ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਬਰਨਜ਼ ਨੇ 25 ਦੌੜਾਂ ਬਣਾਈਆਂ ਤੇ ਅਸ਼ਵਿਨ ਦੇ ਖਾਤੇ ਵਿੱਚ ਉਸਦੀ ਵਿਕਟ ਆਈ।
ਲਾਰੈਂਸ ਨੇ 19 ਦੌੜਾਂ ਬਣਾਈਆਂ ਹਨ। ਭਾਰਤ ਨੇ ਮੁਹੰਮਦ ਸਿਰਾਜ ਨਾਲ ਗੇਂਦਬਾਜ਼ੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਹ ਤਬਦੀਲੀ ਲਾਰੈਂਸ ਲਈ ਮਹੱਤਵਪੂਰਨ ਹੈ। ਚਾਹੇ ਲਾਰੈਂਸ ਅਗਲਾ ਟੈਸਟ ਮੈਚ ਖੇਡੇਗਾ ਜਾਂ ਨਹੀਂ ਇਸ ਪਾਰੀ 'ਤੇ ਬਹੁਤ ਜ਼ਿਆਦਾ ਨਿਰਭਰ ਕਰੇਗਾ।
IND Vs ENG Test: ਦੂਜੇ ਟੈਸਟ 'ਚ ਜਿੱਤ ਤੋਂ ਸਿਰਫ 7 ਵਿਕਟ ਦੂਰ ਟੀਮ ਇੰਡੀਆ
ਏਬੀਪੀ ਸਾਂਝਾ Updated at: 16 Feb 2021 09:57 AM (IST)
IND vs ENG Chennai Test Match: ਚੇਨਈ ਦੇ ਚੇਪਕ ਗਰਾਉਂਡ ਵਿੱਚ ਖੇਡੇ ਜਾ ਰਹੇ ਦੂਸਰੇ ਟੈਸਟ ਮੈਚ ਦਾ ਅੱਜ ਚੌਥਾ ਦਿਨ ਹੈ। ਇੰਗਲੈਂਡ ਨੂੰ ਮੈਚ ਜਿੱਤਣ ਲਈ 429 ਹੋਰ ਦੌੜਾਂ ਬਣਾਉਣ ਦੀ ਜ਼ਰੂਰਤ ਹੈ, ਜਦੋਂਕਿ ਭਾਰਤ ਨੂੰ ਸੀਰੀਜ਼ 1-1 ਨਾਲ ਬਣਾਉਣ ਲਈ ਸਿਰਫ 7 ਵਿਕਟਾਂ ਦੀ ਲੋੜ ਹੈ।
test_Cricket
NEXT PREV