ਨਵੀਂ ਦਿੱਲੀ: ਨੈਸ਼ਨਲ ਹਾਈਵੇਅ 'ਤੇ ਅੱਜ ਤੋਂ ਟੋਲ ਟੈਕਸ ਅਦਾ ਕਰਨ ਲਈ ਫਾਸਟੈਗ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਜਿਸ ਗੱਡੀ 'ਤੇ ਫਾਸਟੈਗ ਨਹੀਂ ਲੱਗਾ, ਉਸ ਵਾਹਨ ਤੋਂ ਭਾਰੀ ਜੁਰਮਾਨੇ ਲਏ ਜਾ ਰਹੇ ਹਨ। ਜਿਹੜੇ ਬਿਨਾਂ ਫਾਸਟੈਗ ਲੰਘ ਰਹੇ ਹਨ, ਉਨ੍ਹਾਂ ਨੂੰ ਡਬਲ ਟੋਲ ਟੈਕਸ ਦੇਣਾ ਪੈ ਰਿਹਾ ਹੈ। ਉਥੇ ਹੀ ਫਾਸਟੈਗ ਦਾ ਕੰਪਿਊਟਰਾਈਜ਼ਡ ਸਟੀਕਰ ਵੀ ਬਹੁਤ ਸਾਰੇ ਟੋਲ ਪਲਾਜ਼ਿਆਂ 'ਤੇ ਵਿਕ ਰਿਹਾ ਹੈ। ਟੋਲ ਬੂਥ 'ਤੇ ਲਗਾਇਆ ਸੈਂਸਰ ਉਨ੍ਹਾਂ ਵਾਹਨਾਂ ਨੂੰ ਵੇਖਣ 'ਤੇ ਬੈਰੀਕੇਡ ਸੁੱਟ ਰਿਹਾ ਹੈ ਜਿਨ੍ਹਾਂ 'ਤੇ ਫਾਸਟੈਗ ਨਹੀਂ ਹਨ।
ਇਹ ਬੈਰੀਕੇਡ ਉਦੋਂ ਹੀ ਖੁੱਲ੍ਹਦਾ ਹੈ ਜਦੋਂ ਉਥੇ ਬੈਠਾ ਕਰਮਚਾਰੀ ਉਸ ਡਿਵਾਈਸ ਵਿੱਚ ਫੀਡ ਨਹੀਂ ਕਰਦਾ ਹੈ ਕਿ ਇਸ ਵਾਹਨ ਤੋਂ ਦੁਗਣਾ ਟੋਲ ਲੈ ਲਿਆ ਗਿਆ ਹੈ। ਹਾਲਾਂਕਿ, ਦੋ ਪਹੀਆ ਵਾਹਨ ਨੂੰ ਫਾਸਟੈਗ ਤੋਂ ਛੋਟ ਦਿੱਤੀ ਗਈ ਹੈ।
ਸਰਕਾਰ ਫਾਸਟੈਗ ਦੀ ਸਹਾਇਤਾ ਨਾਲ 15 ਫਰਵਰੀ ਤੋਂ 100 ਪ੍ਰਤੀਸ਼ਤ ਟੋਲ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਲਈ ਸਰਕਾਰ ਨੇ ਪੂਰੀ ਤਿਆਰੀ ਕਰ ਲਈ ਹੈ। ਮੌਜੂਦਾ ਸਮੇਂ ਰਾਸ਼ਟਰੀ ਰਾਜਮਾਰਗ ਤੋਂ ਆਉਣ ਵਾਲੇ ਸਾਰੇ ਟੋਲ ਟੈਕਸਾਂ 'ਚੋਂ ਸਿਰਫ 80 ਪ੍ਰਤੀਸ਼ਤ ਫਾਸਟੈਗ ਤੋਂ ਆਉਂਦੇ ਹਨ।