ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਦੀ ਪੁਲਾੜ, ਵਿਗਿਆਨ ਤੇ ਚੰਨ-ਤਾਰਿਆਂ ‘ਚ ਡੂੰਘੀ ਰੁਚੀ ਸੀ। ਉਹ ਉਨ੍ਹਾਂ ਨਾਲ ਸਬੰਧਤ ਕਿਤਾਬਾਂ ਵੀ ਪੜ੍ਹਦੇ ਸੀ। ਸੁਸ਼ਾਂਤ ਸਿੰਘ ਰਾਜਪੂਤ ਨੇ ਚੰਨ 'ਤੇ ਜ਼ਮੀਨ ਵਿਗਿਆਨ ਤੇ ਪੁਲੜ ‘ਚ ਆਪਣੀ ਰੁਚੀ ਕਾਰਨ ਹੀ ਖਰੀਦੀ ਸੀ। ਇਸ ਜ਼ਮੀਨ ਨੂੰ ਵੇਖਣ ਲਈ ਉਨ੍ਹਾਂ ਲੱਖਾਂ ਰੁਪਏ ਦੀ ਦੂਰਬੀਨ ਖਰੀਦੀ।

ਉਹ ਚੰਦ 'ਤੇ ਜ਼ਮੀਨ ਖਰੀਦਣ ਵਾਲਾ ਇਕਲੌਤਾ ਬਾਲੀਵੁੱਡ ਅਦਾਕਾਰ ਸੀ ਪਰ ਇਸ ਜ਼ਮੀਨ ਬਾਰੇ ਕਿਹਾ ਜਾਂਦਾ ਹੈ ਕਿ ਕੋਈ ਵੀ ਵਿਅਕਤੀ ਚੰਦਰਮਾ 'ਤੇ ਮਾਲਕਾਨਾ ਹੱਕ ਨਹੀਂ ਜਤਾ ਸਕਦਾ ਤੇ ਉਥੇ ਨਹੀਂ ਜਾ ਸਕਦਾ। ਇਸ ਸਬੰਧੀ ਇੱਕ ਅੰਤਰਰਾਸ਼ਟਰੀ ਸੰਧੀ ਵੀ ਹੋਈ ਹੈ।

ਕੀ ਤੁਸੀਂ ਚੰਦਰਮਾ ‘ਤੇ ਜ਼ਮੀਨ ਖਰੀਦ ਸਕਦੇ ਹੋ ?

ਸੁਸ਼ਾਂਤ ਸਿੰਘ ਰਾਜਪੂਤ ਨਾਲੋਂ ਵਿਸ਼ਵ ਵਿੱਚ ਹੋਰ ਅਮੀਰ ਲੋਕ ਹਨ, ਪਰ ਉਹ ਚੰਦ ‘ਤੇ ਜ਼ਮੀਨ ਨਹੀਂ ਖਰੀਦ ਸਕਦੇ। ਇਸ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਜਿਹੜਾ ਵਿਅਕਤੀ ਚੰਦਰਮਾ 'ਤੇ ਜ਼ਮੀਨ ਖਰੀਦਦਾ ਹੈ, ਉਹ ਨਾ ਤਾਂ ਚੰਨ ‘ਤੇ ਜਾ ਸਕਦਾ ਹੈ ਤੇ ਨਾ ਹੀ ਜੀਅ ਸਕਦਾ ਹੈ। ਇਹ ਸਿਰਫ ਤੁਹਾਡੇ ਦਿਲ ਦਾ ਮਨੋਰੰਜਨ ਕਰਨ ਲਈ ਹੁੰਦਾ ਹੈ। ਚੰਦ 'ਤੇ ਜ਼ਮੀਨ ਖਰੀਦਣਾ ਗੈਰਕਾਨੂੰਨੀ ਮੰਨਿਆ ਜਾਂਦਾ ਹੈ।

ਦਰਅਸਲ, 1967 ‘ਚ 104 ਦੇਸ਼ਾਂ ਨੇ ਇਕ ਸਮਝੌਤੇ 'ਤੇ ਦਸਤਖਤ ਕੀਤੇ ਸੀ। ਇਸ ਸਮਝੌਤੇ ਦੇ ਤਹਿਤ ਚੰਦ, ਤਾਰੇ ਤੇ ਹੋਰ ਪੁਲਾੜ ਵਰਗੀਆਂ ਚੀਜ਼ਾਂ ਕਿਸੇ ਇੱਕ ਦੇਸ਼ ਦੀ ਸੰਪਤੀ ਨਹੀਂ ਹਨ। ਕੋਈ ਵੀ ਇਸ ਦਾ ਦਾਅਵਾ ਨਹੀਂ ਕਰ ਸਕਦਾ। ਭਾਰਤ ਨੇ ਵੀ ਇਸ ਸਮਝੌਤੇ 'ਤੇ ਦਸਤਖਤ ਕੀਤੇ ਹਨ। ਭਾਰਤ ‘ਚ ਇਸ ਨੂੰ ਗੈਰਕਾਨੂੰਨੀ ਮੰਨਿਆ ਜਾਂਦਾ ਹੈ।

ਰਣਵੀਰ ਸਿੰਘ ਦੇ 35ਵੇਂ ਜਨਮ ਦਿਨ 'ਤੇ ਦੇਖੋ ਰਣਵੀਰ-ਦੀਪਿਕਾ ਦੀਆਂ ਰੋਮਾਂਟਿਕ ਤਸਵੀਰਾਂ

ਚੰਦ ‘ਤੇ ਕਿੰਨੀ ਹੈ ਜ਼ਮੀਨ ਦੀ ਕੀਮਤ?

ਇਕ ਰਿਪੋਰਟ ਅਨੁਸਾਰ ਚੰਦਰਮਾ 'ਤੇ ਇੱਕ ਏਕੜ ਜ਼ਮੀਨ ਦੀ ਕੀਮਤ 34.25 ਹੈ। ਲੋਕ ਚੰਦ 'ਤੇ ਇੰਨੀ ਘੱਟ ਕੀਮਤ ‘ਤੇ ਜ਼ਮੀਨ ਖਰੀਦ ਸਕਦੇ ਹਨ।

ਕੀ ਪਾਰਸ ਨਾਲ ਵਿਆਹ ਬਾਰੇ ਸੋਚ ਰਹੀ ਮਾਹਿਰਾ! ਖੋਲ੍ਹੇ ਕਈ ਰਾਜ਼

ਇੱਥੋਂ ਚੰਦ 'ਤੇ ਜ਼ਮੀਨ ਖਰੀਦੋ:

ਭੂਮੀ ਇੰਟਰਨੈਸ਼ਨਲ ਲੂਨਰ ਲੈਂਡਜ਼ ਰਜਿਸਟਰੀ ਨਾਮ ਦੀ ਇਕ ਵੈਬਸਾਈਟ ਹੈ, ਜਿੱਥੋਂ ਤੁਸੀਂ ਚੰਦ 'ਤੇ ਪਲਾਟ ਖਰੀਦ ਸਕਦੇ ਹੋ। ਵੈੱਬਸਾਈਟ ਦਾ ਦੌਰਾ ਕਰਨ ਤੋਂ ਬਾਅਦ ਚੰਦਰਮਾ ਦੇ ਖੇਤਰ ਨੂੰ ਬੇਅ ਰੇਨਬੋ, ਲੇਕ ਆਫ ਡਰੀਮ, ਸੀ ਆਫ ਵੈਪਰਸ, ਸੀ ਆਫ ਕਲਾਉਡ ਵਰਗਾ ਦੱਸਿਆ ਜਾਵੇਗਾ। ਤੁਸੀਂ ਇਨ੍ਹਾਂ ਥਾਵਾਂ ‘ਚੋਂ ਕੋਈ ਵੀ ਚੁਣ ਸਕਦੇ ਹੋ। ਸੁਸ਼ਾਂਤ ਸਿੰਘ ਰਾਜਪੂਤ ਨੇ ਮਾਸਕੋਵੀ ਦੇ ਸਾਗਰ ‘ਚ ਜ਼ਮੀਨ ਲੈ ਲਈ ਸੀ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ