ਫ਼ਿਲਮ ਦੇ ਪੋਸਟਰ ਦੀ ਤਰ੍ਹਾਂ ਇਸ ਦਾ ਟੀਜ਼ਰ ਵੀ ਕਾਫੀ ਸ਼ਾਨਦਾਰ ਹੈ। ਇਸ ਨੂੰ ਦੇਖ ਕੇ ਹੀ ਸਾਬਤ ਹੋ ਜਾਂਦਾ ਹੈ ਕਿ ‘ਸੋਨ ਚਿੜਿਆ’ ਕ੍ਰਾਈਮ ਬੇਸਡ ਫ਼ਿਲਮ ਹੈ। ਟੀਜ਼ਰ ‘ਚ ਚੰਬਲ ਘਾਟੀ ਵੀ ਦਿਖਾਈ ਗਈ ਹੈ। ਸਾਰੇ ਕਿਰਦਾਰਾਂ ਦੇ ਚਿਹਰਿਆਂ ‘ਤੇ ਖੁਦ ਨੂੰ ਜ਼ਿੰਦਾ ਰੱਖਣ ਲਈ ਚਲ ਰਹੀ ਲੜਾਈ ਦਾ ਡਰ ਸਾਫ ਨਜ਼ਰ ਆ ਰਿਹਾ ਹੈ।
‘ਸੋਨ ਚਿੜਿਆ’ ਫਰਵਰੀ ‘ਚ ਰਿਲੀਜ਼ ਹੋਵੇਗੀ ਜਿਸ ਨੂੰ ਅਭਿਸ਼ੇਕ ਚੌਬੇ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ‘ਚ ਭੂਮੀ ਵੀ ਡਕੈਤ ਦੇ ਕਿਰਦਾਰ ‘ਚ ਬੰਦੂਕ ਚਲਾਉਂਦੀ ਨਜ਼ਰ ਆਉਣ ਵਾਲੀ ਹੈ। ਦੇਖਦੇ ਹਾਂ ਕਿ ਫ਼ਿਲਮ ‘ਚ ਆਪਣੀ ਐਕਟਿੰਗ ਨਾਲ ਸਟਾਰਸ ਔਡੀਅੰਸ ‘ਤੇ ਗੋਲੀ ਚਲਾਉਂਦੇ ਹਨ ਜਾਂ ਨਹੀਂ।