ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਇਸ ਮਾਮਲੇ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਹਰ ਰੋਜ਼ ਇਸ ਮਾਮਲੇ 'ਚ ਕੋਈ ਨਵਾਂ ਖੁਲਾਸਾ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਐਂਬੂਲੈਂਸ ਦੇ ਡਰਾਈਵਰ ਜੋ ਸੁਸ਼ਾਂਤ ਦੀ ਲਾਸ਼ ਨੂੰ ਹਸਪਤਾਲ ਲੈ ਆਇਆ ਸੀ, ਨੇ ਵੱਡੀ ਤੇ ਹੈਰਾਨ ਕਰਨ ਵਾਲੀ ਗੱਲ ਕਹੀ ਹੈ।


ਸੂਤਰਾਂ ਅਨੁਸਾਰ ਐਂਬੂਲੈਂਸ ਜਿਸ ਵਿੱਚ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਲਾਸ਼ ਨੂੰ ਹਸਪਤਾਲ ਲਿਜਾਇਆ ਗਿਆ ਸੀ, ਦੇ ਡਰਾਈਵਰ ਨੇ ਕਿਹਾ ਹੈ ਕਿ ‘ਸੁਸ਼ਾਂਤ ਦੀ ਮੌਤ ਸੁਸਾਈਡ ਨਹੀਂ ਸੀ। ਉਸ ਦੇ ਸਰੀਰ ਵਿੱਚ ਕੋਈ ਜ਼ਹਿਰ ਨਹੀਂ ਮਿਲਿਆ। ਜੇ ਸੁਸ਼ਾਂਤ ਨੇ ਆਪਣੇ ਆਪ ਨੂੰ ਫਾਂਸੀ 'ਤੇ ਲਟਕਾ ਦਿੱਤਾ ਹੁੰਦਾ ਤਾਂ ਉਸ ਦੀ ਲੱਤ ਕਿਵੇਂ ਟੁੱਟ ਗਈ।'

ਮੀਡੀਆ ਰਿਪੋਰਟਾਂ ਅਨੁਸਾਰ ਐਂਬੂਲੈਂਸ ਦੇ ਡਰਾਈਵਰ ਨੇ ਕਿਹਾ ਕਿ 'ਰਾਤ ਦੇ ਸਮੇਂ ਪੋਸਟਮਾਰਟਮ ਕਮਰੇ 'ਚ ਲਾਈਟ ਹਲਕੀ ਹੁੰਦੀ ਹੈ ਤੇ ਦਿਨ ਵੇਲੇ ਲਾਈਟ ਸਹੀ ਹੁੰਦੀ ਹੈ। ਮੈਨੂੰ ਨਹੀਂ ਪਤਾ ਕਿ ਪੋਸਟਮਾਰਟਮ ਕਮਰੇ ਦੇ ਅੰਦਰ ਕੀ ਵਾਪਰਿਆ, ਪਰ ਮੈਂ ਜਾਣਦਾ ਹਾਂ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਇੱਕ ਆਤਮ ਹੱਤਿਆ ਨਹੀਂ, ਇੱਕ ਕਤਲ ਹੈ।

ਸੂਤਰਾਂ ਅਨੁਸਾਰ ਹਾਲ ਹੀ ਵਿੱਚ ਏਮਜ਼ ਦੀ ਫੋਰੈਂਸਿਕ ਟੀਮ ਨੇ ਸੁਸ਼ਾਂਤ ਦੀ ਮੌਤ ਦੇ ਮਾਮਲੇ ਵਿੱਚ ਆਪਣੀ ਰਿਪੋਰਟ ਸੌਂਪੀ ਹੈ। ਸੁਸ਼ਾਂਤ ਦੀ ਵਿਸਰਾ ਰਿਪੋਰਟ 'ਚ ਜ਼ਹਿਰ ਦਾ ਕੋਈ ਗੱਲ ਸਾਹਮਣੇ ਨਹੀਂ ਆਇਆ ਹੈ। ਤੁਹਾਨੂੰ ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਕੇ ਕੇ ਸਿੰਘ (ਕੇਕੇ ਸਿੰਘ) ਨੇ ਦਾਅਵਾ ਕੀਤਾ ਸੀ ਕਿ ਸੁਸ਼ਾਂਤ ਨੂੰ ਅਦਾਕਾਰਾ ਰੀਆ ਚੱਕਰਵਰਤੀ ਨੇ ਜ਼ਹਿਰ ਦੇ ਕੇ ਮਾਰਿਆ ਸੀ।

ਇਸ ਦੇ ਨਾਲ ਹੀ ਸੀਬੀਆਈ ਨੇ ਕੁਝ ਸਮਾਂ ਪਹਿਲਾਂ ਫੌਰੈਂਸਿਕ ਜਾਂਚ ਲਈ ਮੁੰਬਈ ਸੁਸ਼ਾਂਤ ਦੇ ਘਰ ਦਿੱਲੀ ਦੇ ਏਮਜ਼ ਹਸਪਤਾਲ ਦੇ ਤਿੰਨ ਮੈਂਬਰੀ ਡਾਕਟਰਾਂ ਦੀ ਵਿਸ਼ੇਸ਼ ਟੀਮ ਬੁਲਾਈ ਸੀ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ