ਅਟਾਰੀ: ਲੌਕਡਾਊਨ ਕਾਰਨ ਪਾਕਿਸਤਾਨ ਤੋਂ ਵਾਪਸ ਭਾਰਤ ਆਏ ਵਿਦਿਆਰਥੀ ਹੁਣ ਆਪਣੀ ਪੜਾਈ ਪੂਰੀ ਕਰਨ ਮੁੜ ਪਾਕਿਸਤਾਨ ਜਾ ਰਹੇ ਹਨ। ਕੋਰੋਨਾ ਕਾਰਨ ਇਹ ਸਾਰੇ ਜੰਮੂ ਕਸ਼ਮੀਰ ਦੇ ਵਿਦਿਆਰਥੀ ਆਪਣੇ ਦੇਸ਼ ਪਰਤ ਆਏ ਸੀ ਪਰ ਹੁਣ ਮਾਹੌਲ ਥੋੜਾ ਕਾਬੂ 'ਚ ਹੋਣ ਮਗਰੋਂ ਇਹ ਸਭ ਪਾਕਿਸਤਾਨ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਜਾ ਰਹੇ ਹਨ।ਇਨ੍ਹਾਂ ਦੇ ਨਾਲ 100 ਪਾਕਿਸਤਾਨੀ ਨਾਗਰਿਕਾਂ ਨੇ ਵੀ ਅੱਜ ਸਰਹੱਦ ਪਾਰ ਕੀਤੀ ਜੋ ਲੌਕਡਾਊਨ ਕਾਰਨ ਭਾਰਤ 'ਚ ਫੱਸ ਗਏ ਸੀ।
ਪਾਕਿਸਤਾਨੀ ਨਾਗਰਿਕਾਂ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਉਹ ਇਲਾਜ ਲਈ ਭਾਰਤ ਆਏ ਸੀ ਅਤੇ ਲੌਕਡਾਊਨ ਕਾਰਨ ਭਾਰਤ ਅੰਦਰ ਫੱਸ ਗਏ ਸੀ। ਉਨ੍ਹਾਂ ਮਦਦ ਲਈ ਭਾਰਤ ਸਰਕਾਰ ਦਾ ਧੰਨਵਾਦ ਵੀ ਕੀਤਾ।
ਪਾਕਿਸਤਾਨੀ ਨਾਗਰਿਕ ਸੁਰੇਸ਼ ਕੁਮਾਰ ਦਾ ਕਹਿਣਾ ਹੈ ਕਿ ਉਹ ਆਪਣੇ ਪਰਵਾਰਿਕ ਮੈਂਬਰ ਦਾ ਕੈਂਸਰ ਦਾ ਇਲਾਜ ਕਰਵਾਉਣ 6 - 7 ਮਹੀਨੇ ਪਹਿਲਾਂ ਭਾਰਤ ਆਏ ਸੀ ਅਤੇ ਹੁਣ ਇਲਾਜ ਕਰਵਾ ਪਰਿਵਾਰ ਵਿੱਚ ਵਾਪਸ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਬਹੁਤ ਖੁਸ਼ੀ ਹੋ ਰਹੀ ਹੈ ਕਿਉਂਕਿ ਭਾਰਤ 'ਚ ਮੈਡੀਕਲ ਸੁਵਿਧਾਵਾਂ ਵਧੀਆ ਹੋਣ ਦੇ ਕਾਰਨ ਇੱਥੇ ਇਲਾਜ ਕਰਵਾਉਣ ਆਏ ਸੀ ਅਤੇ ਉਨ੍ਹਾਂ ਨੂੰ ਬਹੁਤ ਚੰਗਾ ਮਾਹੌਲ ਮਿਲਿਆ।
ਅਟਾਰੀ ਸਰਹਦ ਉੱਤੇ ਤਾਇਨਾਤ ਪੰਜਾਬ ਪੁਲਿਸ ਦੇ ਪ੍ਰੋਟੋਕਾਲ ਅਧਿਕਾਰੀ ਅਰੁਨਪਾਲ ਸਿੰਘ ਦਾ ਕਹਿਣਾ ਹੈ ਕਿ ਅੱਜ 100 ਦੇ ਕਰੀਬ ਪਾਕਿਸਤਾਨੀ ਨਾਗਰਿਕ ਅਤੇ 315 ਦੇ ਸਟੂਡੇਂਟ ਪਾਕਿਸਤਾਨ ਜਾ ਰਹੇ ਹਨ ਜਿਨ੍ਹਾਂ ਦਾ ਮੇਡੀਕਲ ਕਰਨ ਦੇ ਬਾਅਦ ਇੰਮੀਗਰੇਸ਼ਨ ਅਤੇ ਕਸਟਮ ਜਾਂਚ ਦੇ ਬਾਅਦ ਸਾਰਿਆਂ ਨੂੰ ਜ਼ੀਰੋ ਲਾਈਨ ਤੋਂ ਪਾਕਿਸਤਾਨ ਭੇਜ ਦਿੱਤਾ ਜਾਵੇਗਾ।