ਮੁੰਬਈ: ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਖੁਦਕੁਸ਼ੀ ਕਰ ਲਈ ਹੈ। ਬੌਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਆਪਣੇ ਫਲੈਟ ਵਿੱਚ ਹੀ ਖ਼ੁਦਕੁਸ਼ੀ ਕੀਤੀ। ਸੁਸ਼ਾਂਤ ਦੇ ਨੌਕਰ ਨੇ ਫੋਨ ਕਰਕੇ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਬਾਂਦਰਾ ਸਥਿਤੀ ਆਪਣੇ ਘਰ 'ਚ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ। ਉਹ 34 ਸਾਲਾਂ ਦੇ ਸੀ।
ਉਨ੍ਹਾਂ ਨੇ ਪੋਚੇ, ਰਾਬਤਾ ਤੇ ਕੇਦਾਰਨਾਥ ਵਰਗੀਆਂ ਫ਼ਿਲਮ 'ਚ ਕੰਮ ਕੀਤਾ ਸੀ। MS ਧੋਨੀ ਬਾਰੇ ਫ਼ਿਲਮ 'ਚ ਸੁਸ਼ਾਂਤ ਸਿੰਘ ਦਾ ਮੁੱਖ ਕਿਰਦਾਰ ਸੀ। ਸੁਸ਼ਾਂਤ ਟੀਵੀ ਸੀਰੀਅਲਜ਼ ਤੋਂ ਫ਼ਿਲਮਾਂ ਵੱਲ ਗਏ ਸੀ। ਐਮਐਸ ਧੋਨੀ ਦੀ ਜੀਵਨੀ 'ਤੇ ਬਣੀ ਫਿਲਮ 'ਚ ਉਨ੍ਹਾਂ ਦੇ ਕਿਰਦਾਰ ਨੂੰ ਯਾਦ ਕੀਤਾ ਜਾਂਦਾ ਰਹੇਗਾ। ਉਹ 'ਛਿਛੋਰੇ' ਤੇ 'ਰਾਬਤਾ' ਵਰਗੀਆਂ ਫ਼ਿਲਮਾਂ 'ਚ ਵੀ ਕੰਮ ਕਰ ਚੁੱਕੇ ਸੀ।
ਸੁਸ਼ਾਂਤ ਰਾਜਪੂਤ ਡਿਪ੍ਰੈਸ਼ਨ ਦੇ ਮਰੀਜ਼ ਦੱਸੇ ਜਾ ਰਹੇ ਸੀ। ਉਹ ਡਿਪ੍ਰੈਸ਼ਨ ਦਾ ਇਲਾਜ ਵੀ ਕਰਵਾ ਰਹੇ ਸੀ। ਸੁਸ਼ਾਂਤ 21 ਜਨਵਰੀ, 1986 ਨੂੰ ਪਟਨਾ 'ਚ ਜਨਮੇ ਸੀ। ਸੁਸ਼ਾਂਤ ਨੇ ਛੋਟੇ ਪਰਦੇ ਤੋਂ ਕਾਫੀ ਨਾਂ ਖੱਟਿਆ ਸੀ। ਉਹ ਕਈ ਟੀਵੀ ਸੀਰੀਅਲਜ਼ ਕਰ ਚੁੱਕੇ ਸੀ। ਸੁਸ਼ਾਂਤ ਦੀ ਫ਼ਿਲਮ 'ਸ਼ੁੱਧ ਦੇਸੀ ਰੋਮਾਂਸ' ਹਿੱਟ ਰਹੀ ਸੀ। ਆਪਣੇ ਮੁੰਬਈ ਵਾਲੇ ਘਰ 'ਚ ਸੁਸ਼ਾਂਤ ਇਕੱਲੇ ਰਹਿੰਦੇ ਸੀ।
ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਕੀਤੀ ਖੁਦਕੁਸ਼ੀ
ਏਬੀਪੀ ਸਾਂਝਾ
Updated at:
14 Jun 2020 02:42 PM (IST)
ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਖੁਦਕੁਸ਼ੀ ਕਰ ਲਈ ਹੈ। ਬੌਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਆਪਣੇ ਫਲੈਟ ਵਿੱਚ ਹੀ ਖ਼ੁਦਕੁਸ਼ੀ ਕੀਤੀ। ਸੁਸ਼ਾਂਤ ਦੇ ਨੌਕਰ ਨੇ ਫੋਨ ਕਰਕੇ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਬਾਂਦਰਾ ਸਥਿਤੀ ਆਪਣੇ ਘਰ 'ਚ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ। ਉਹ 34 ਸਾਲਾਂ ਦੇ ਸੀ।
- - - - - - - - - Advertisement - - - - - - - - -