‘‘ਸਰਕਾਰ ਨੇ ਪਿਛਲੇ ਛੇ ਦਿਨਾਂ ਦੌਰਾਨ ਪੈਟਰੋਲ ਅਤੇ ਡੀਜ਼ਲ ਦੇ ਭਾਅ ਵਧਾ ਕੇ 44 ਹਜ਼ਾਰ ਕਰੋੜ ਰੁਪਏ ਕਮਾਏ ਹਨ।’-
ਪੈਟਰੋਲ-ਡੀਜ਼ਲ ਕੀਮਤਾਂ ਦਾ ਕਹਿਰ! ਕੋਰੋਨਾ ਦੇ ਝੰਬੇ ਲੋਕਾਂ 'ਤੇ ਬੋਝ ਪਾ ਸਰਕਾਰ ਨੇ 6 ਦਿਨਾਂ 'ਚ ਕਮਾਏ 44,000 ਕਰੋੜ
ਏਬੀਪੀ ਸਾਂਝਾ | 14 Jun 2020 11:56 AM (IST)
ਕੋਰੋਨਾਵਾਇਰਸ ਦੇ ਚਲਦਿਆਂ ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ਹੇਠਾਂ ਆ ਰਹੀਆਂ ਹਨ, ਪਰ ਬਾਵਜੂਦ ਇਸ ਦੇ ਦੇਸ਼ 'ਚ ਪਿਛਲੇ 7 ਦਿਨਾਂ ਤੋਂ ਲਗਾਤਾਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਹੋ ਰਿਹਾ ਹੈ। ਇਸ ਨੂੰ ਲੈ ਕੇ ਹੁਣ ਕਾਂਗਰਸ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਘੇਰਿਆ ਹੈ।
ਨਵੀਂ ਦਿੱਲੀ: ਕੋਰੋਨਾਵਾਇਰਸ ਦੇ ਚਲਦਿਆਂ ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ਹੇਠਾਂ ਆ ਰਹੀਆਂ ਹਨ, ਪਰ ਬਾਵਜੂਦ ਇਸ ਦੇ ਦੇਸ਼ 'ਚ ਪਿਛਲੇ 7 ਦਿਨਾਂ ਤੋਂ ਲਗਾਤਾਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਹੋ ਰਿਹਾ ਹੈ। ਇਸ ਨੂੰ ਲੈ ਕੇ ਹੁਣ ਕਾਂਗਰਸ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਘੇਰਿਆ ਹੈ। ਕਾਂਗਰਸ ਨੇ ਮੋਦੀ ਸਰਕਾਰ ’ਤੇ ਦੋਸ਼ ਲਾਇਆ ਹੈ ਕਿ ਉਹ ਪੈਟਰੋਲ ਤੇ ਡੀਜ਼ਲ ’ਤੇ ਟੈਕਸ ਠੋਕ ਕੇ ਆਮ ਆਦਮੀ ’ਤੇ ਬੋਝ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ 5 ਮਾਰਚ ਤੋਂ ਲੈ ਕੇ ਹੁਣ ਤੱਕ ਢਾਈ ਲੱਖ ਕਰੋੜ ਰੁਪਏ ਕਮਾ ਲਏ ਹਨ। ਸਾਬਕਾ ਕੇਂਦਰੀ ਮੰਤਰੀ ਤੇ ਕਾਂਗਰਸੀ ਆਗੂ ਕਪਿਲ ਸਿੱਬਲ ਨੇ ਕਿਹਾ ਕਿ ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀ ਕੀਮਤ ਡਿੱਗਦੀ ਜਾ ਰਹੀ ਹੈ ਤੇ ਇਹ ਪਿਛਲੇ 15 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਹੈ, ਪਰ ਫਿਰ ਵੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਅਸਮਾਨੀਂ ਚੜ੍ਹ ਰਹੀਆਂ ਹਨ। ਉਨ੍ਹਾਂ ਕਿਹਾ, ’ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਚੜ੍ਹੀਆਂ ਅਸਮਾਨੀ, ਲਗਾਤਾਰ 8ਵੇਂ ਦਿਨ ਵਧਿਆ ਭਾਅ ਸਿੱਬਲ ਨੇ ਕਿਹਾ ਕਿ ਜੇਕਰ ਸਰਕਾਰ ਦੇ ਮਨ ’ਚ ਆਮ ਆਦਮੀ ਪ੍ਰਤੀ ਥੋੜੀ ਜਿਹੀ ਵੀ ਹਮਦਰਦੀ ਹੁੰਦੀ ਤਾਂ ਪ੍ਰਧਾਨ ਮੰਤਰੀ ਕੰਪਨੀਆਂ ਤੇ ਸਰਕਾਰ ਨੂੰ ਲਾਭ ਪਹੁੰਚਾਉਣ ਦੀ ਬਜਾਏ ਤੇਲ ਕੀਮਤਾਂ ਘਟਾ ਕੇ ਲੋਕਾਂ ਦੀ ਮਦਦ ਕਰਦੇ। ਕਪਿਲ ਸਿੱਬਲ ਨੇ ਕਿਹਾ ਕਿ ਜਦੋਂ ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀ ਕੀਮਤ 106.85 ਡਾਲਰ ਸੀ ਤਾਂ ਪਹਿਲੀ ਮਈ 2014 ’ਚ ਦਿੱਲੀ ’ਚ ਪੈਟਰੋਲ 71.41 ਰੁਪਏ ’ਤੇ ਵਿਕ ਰਿਹਾ ਸੀ ਜਦਕਿ ਹੁਣ 12 ਜੂਨ 2020 ਨੂੰ ਇਸ ਦਾ ਮੁੱਲ 75.16 ਰੁਪਏ ਹੈ ਪਰ ਕੱਚੇ ਤੇਲ ਦੀ ਕੀਮਤ 38 ਡਾਲਰ ’ਤੇ ਆ ਗਈ ਹੈ। ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਬਾਰੇ ਵੱਡੀ ਖ਼ਬਰ, ਜਾਣੋ ਕੇਂਦਰ ਸਰਕਾਰ ਦਾ ਕੀ ਪਲੈਨ?