ਚੰਡੀਗੜ੍ਹ: ਦੇਸ਼ ਦੇ ਕਈ ਸੂਬਿਆਂ 'ਚ ਗਰਮੀ ਦਾ ਕਹਿਰ ਪੂਰੇ ਸਿਖਰ 'ਤੇ ਹੈ। ਅਜਿਹੇ 'ਚ ਕਈ ਸੂਬਿਆਂ 'ਚ ਪ੍ਰੀ-ਮਾਨਸੂਨ ਦੇ ਦਸਤਕ ਦੇ ਦਿੱਤੀ ਹੈ। ਤਪਦੀ ਗਰਮੀ ਤੋਂ ਨਿਜਾਤ ਪਾਉਣ ਦਾ ਫਿਲਹਾਲ ਇਕੋ ਇਕ ਕੁਦਰਤੀ ਜ਼ਰੀਆ ਬਾਰਸ਼ ਹੀ ਹੈ। ਮੌਸਮ ਵਿਭਾਗ ਮੁਤਾਬਕ ਕਈ ਸੂਬਿਆਂ 'ਚ ਤੇਜ਼ ਬਾਰਸ਼ ਹੋਣ ਦੀ ਸੰਭਾਵਨਾ ਹੈ।

Continues below advertisement


ਪੰਜਾਬ, ਹਰਿਆਣਾ, ਦਿੱਲੀ, ਜੰਮੂ-ਕਸ਼ਮੀਰ ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ 'ਚ ਬੱਦਲਵਾਈ ਬਣੇ ਰਹਿਣ ਦੀ ਸਭਾਵਨਾ ਹੈ। ਭਵਿੱਖਬਾਣੀ ਮੁਤਾਬਕ ਇਨ੍ਹਾਂ ਸੂਬਿਆਂ 'ਚ ਤੇਜ਼ ਬਾਰਸ਼ ਹੋਣ ਦੇ ਆਸਾਰ ਹਨ।


ਓਧਰ ਮਹਾਰਾਸ਼ਟਰ 'ਚ ਮੌਨਸੂਨ ਦੀ ਦਸਤਕ ਨੇ ਕਿਸਾਨਾਂ ਦੇ ਚਿਹਰਿਆਂ 'ਤੇ ਖੁਸ਼ੀ ਲਿਆਂਦੀ ਹੈ। ਦਰਅਸਲ ਇਸ ਵੇਲੇ ਬਾਰਸ਼ ਫਸਲਾਂ ਲਈ ਕਾਫੀ ਲਾਹੇਵੰਦ ਹੈ। ਉੱਤਰ ਪ੍ਰਦੇਸ਼ 'ਚ ਵੀ ਮੌਲਮ ਦੇ ਬਦਲੇ ਮਿਜਾਜ਼ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਸ਼ਨੀਵਾਰ ਕਈ ਜ਼ਿਲ੍ਹਿਆਂ 'ਚ ਬਾਰਸ਼ ਹੋਈ ਹੈ। ਜਿਸ ਤੋਂ ਬਾਅਦ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ।