ਸੁਸ਼ਾਂਤ ਦੀ ਫਿਰ ਦਰਿਆਦਿਲੀ, ਕੈਂਸਰ ਪੀੜਤ ਬੱਚੇ ਦੀ ਮਦਦ ਲਈ ਆਏ ਅੱਗੇ
ਏਬੀਪੀ ਸਾਂਝਾ | 16 Nov 2018 04:13 PM (IST)
ਮੁੰਬਈ: ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਅਕਸਰ ਹੀ ਲੋਕਾਂ ਦੀ ਮਦਦ ਕਰਦੇ ਨਜ਼ਰ ਆਉਂਦੇ ਹਨ। ਇਸ ਵਾਰ ਉਹ ਫੇਰ ਇੱਕ ਬੱਚੇ ਦੀ ਮਦਦ ਲਈ ਅੱਗੇ ਆਏ ਹਨ। ਜੀ ਹਾਂ, ਸੁਸ਼ਾਂਤ ਨੇ ਹਾਲ ਹੀ ‘ਚ ਇੱਕ ਕੈਂਸਰ ਪੀੜਤ ਬੱਚੇ ਦੀ ਮਦਦ ਕੀਤੀ ਹੈ। ਕੁਝ ਦਿਨ ਪਹਿਲਾਂ ਹੈ ketto india ਨਾਂ ਦੀ ਕ੍ਰਾਊਡ ਫੰਡਿੰਗ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਇੱਕ ਬੱਚੇ ਦੀ ਫੋਟੋ ਸ਼ੇਅਰ ਕੀਤੀ ਹੈ ਜਿਸ ‘ਚ ਉਨ੍ਹਾਂ ਨੇ ਸੁਸ਼ਾਂਤ ਸਿੰਘ ਨੂੰ ਟੈਗ ਕੀਤਾ ਸੀ। ਜਦੋਂ ਸੁਸ਼ਾਂਤ ਸਿੰਘ ਨੇ ਇਹ ਦੇਖਿਆ ਤਾਂ ਉਨ੍ਹਾਂ ਨੇ ਇਸ ਦਾ ਜਵਾਬ ਦਿੰਦੇ ਹੋਏ ਸੋਸ਼ਲ ਮੀਡੀਆ ‘ਤੇ ਲਿਖਿਆ, "ਮੈਂ ਦਿਲੋਂ ਰੱਬ ਨੂੰ ਅਰਦਾਸ ਕਰਦਾ ਹਾਂ ਕਿ ਏਰਨ ਜਲਦੀ ਹੀ ਠੀਕ ਹੋ ਜਾਵੇ।" ਇਸ ਮੈਸੇਜ ਨੂੰ ਭੇਜਣ ਤੋਂ ਬਾਅਦ ਸੁਸ਼ਾਂਤ ਨੇ ਏਰਨ ਦੇ ਪਰਿਵਾਰ ਦੀ ਜਾਣਕਾਰੀ ਮੰਗੀ ਹੈ ਤਾਂ ਜੋ ਉਹ ਜਲਦ ਤੋਂ ਜਲਦ ਏਰਨ ਦੀ ਮਦਦ ਕਰ ਸਕਣ। ਅਜਿਹਾ ਪਹਿਲੀ ਵਾਰ ਨਹੀਂ ਜਦੋਂ ਸੁਸ਼ਾਂਤ ਕਿਸੇ ਦੀ ਮਦਦ ਲਈ ਅੱਗੇ ਆਏ ਹੋਣ। ਉਹ ਅਜਿਹਾ ਪਹਿਲਾਂ ਵੀ ਕਈ ਵਾਰ ਕਰ ਚੁੱਕੇ ਹਨ ਤੇ ਨਾਲ ਹੀ ਉਹ ਪੀੜਤਾਂ ਦੀ ਮਦਦ ਲਈ ਆਪਣੇ ਫੈਨਸ ਨੂੰ ਵੀ ਅੱਗੇ ਆਉਣ ਲਈ ਕਹਿੰਦੇ ਹਨ। ਸੁਸ਼ਾਂਤ ਇਸ ਸਮੇਂ ਆਪਣੀ ਆਉਣ ਵਾਲੀ ਫ਼ਿਲਮ ‘ਕੇਦਾਰਨਾਥ’ ਦੀ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ। ਇਸ ਤੋਂ ਬਾਅਦ ਵੀ ਉਸ ਕੋਲ ਫ਼ਿਲਮਾਂ ਦੀ ਲਾਈਨ ਹੈ।