Sushant Singh Rajput Sister: ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ (Sushant Singh Rajput ) ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ ਆਇਆ ਹੈ। ਅਦਾਕਾਰ ਦੀ ਮੌਤ ਨੂੰ ਲੈ ਪੋਸਟਮਾਰਟਮ ਕਰਨ ਵਾਲੀ ਟੀਮ ਦੇ ਮੈਂਬਰ ਨੇ ਵੱਡਾ ਖੁਲਾਸਾ ਕੀਤਾ ਹੈ। ਜਿਸ ਨਾਲ ਹਰ ਪਾਸੇ ਤਹਿਲਕਾ ਮੱਚ ਗਿਆ ਹੈ। ਦੱਸ ਦੇਈਏ ਕਿ ਸੁਸ਼ਾਂਤ ਦਾ ਪੋਸਟਮਾਰਟਮ ਜੂਨ 2020 ਵਿੱਚ ਕੂਪਰ ਹਸਪਤਾਲ ਵਿੱਚ ਕੀਤਾ ਗਿਆ ਸੀ। ਉਸ ਦੌਰਾਨ ਕਿਹਾ ਗਿਆ ਸੀ ਕਿ ਅਦਾਕਾਰ ਦੇ ਸਰੀਰ 'ਤੇ ਕੋਈ ਨਿਸ਼ਾਨ ਨਹੀਂ ਮਿਲਿਆ ਹੈ। ਇਹ ਮਾਮਲਾ ਖੁਦਕੁਸ਼ੀ ਦਾ ਲੱਗਦਾ ਹੈ। ਹਾਲਾਂਕਿ ਹੁਣ ਟੀਮ ਦੇ ਮੈਂਬਰ ਰੂਪਕੁਮਾਰ ਸ਼ਾਹ ਵੱਲੋਂ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆ ਰਹੀ ਹੈ।









ਅਸਲ 'ਚ ਕੂਪਰ ਹਸਪਤਾਲ ਦੇ ਮੁਰਦਾਘਰ ਦੇ ਸਟਾਫ ਮੈਂਬਰ ਰੂਪ ਕੁਮਾਰ ਸ਼ਾਹ ਨੇ ਦਾਅਵਾ ਕੀਤਾ ਹੈ ਕਿ ਸੁਸ਼ਾਂਤ ਦੀ ਮੌਤ ਖੁਦਕੁਸ਼ੀ ਨਹੀਂ ਸਗੋਂ ਕਤਲ ਸੀ। ਅਜਿਹੇ 'ਚ ਸੁਸ਼ਾਂਤ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਨੇ ਰੂਪਕੁਮਾਰ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਉੱਥੇ ਹੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੁਸ਼ਾਂਤ ਦੀ ਭੈਣ ਸ਼ਵੇਤਾ ਨੇ ਟਵੀਟ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਟੈਗ ਕਰਦੇ ਹੋਏ ਸ਼ਵੇਤਾ ਨੇ ਲਿਖਿਆ, 'ਸਾਨੂੰ ਇਹ ਧਿਆਨ ਰੱਖਣਾ ਹੋਵੇਗਾ ਕਿ ਰੂਪਕੁਮਾਰ ਸ਼ਾਹ ਸੁਰੱਖਿਅਤ ਰਹੇ। ਸੀਬੀਆਈ ਨੂੰ ਸੁਸ਼ਾਂਤ ਦੇ ਕੇਸ ਨੂੰ ਸਮੇਂ ਨਾਲ ਜੋੜਨਾ ਚਾਹੀਦਾ ਹੈ।






ਦੱਸ ਦੇਈਏ ਕਿ ਕੂਪਰ ਹਸਪਤਾਲ ਦੇ ਸਟਾਫ ਮੈਂਬਰ ਰੂਪ ਕੁਮਾਰ ਸ਼ਾਹ  ਨੇ ਖੁਲਾਸਾ ਕਰ ਕਿਹਾ ਕਿ ਸੁਸ਼ਾਂਤ ਦਾ ਸਰੀਰ ਵੱਖਰਾ ਦਿਖਾਈ ਦੇ ਰਿਹਾ ਸੀ। ਮੈਂ ਆਪਣੇ ਸੀਨੀਅਰ ਕੋਲ ਗਿਆ ਅਤੇ ਕਿਹਾ ਕਿ ਇਹ ਖੁਦਕੁਸ਼ੀ ਦਾ ਮਾਮਲਾ ਨਹੀਂ ਲੱਗਦਾ। ਸੁਸ਼ਾਂਤ ਦੀ ਗਰਦਨ 'ਤੇ ਨਿਸ਼ਾਨ ਫਾਹੇ ਤੋਂ ਲਟਕਦੇ ਨਜ਼ਰ ਨਹੀਂ ਆ ਰਹੇ ਸਨ। ਉਸ ਨੂੰ ਦੇਖ ਕੇ ਲੱਗਦਾ ਸੀ ਕਿ ਨਿਸ਼ਾਨ ਇਹੋ ਜਿਹਾ ਸੀ ਕਿ ਤੜਪਾ ਕੇ ਛੱਡ ਦਿੱਤਾ ਹੋਵੇ। ਸ਼ਾਹ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਇਹ ਗੱਲ ਆਪਣੇ ਸੀਨੀਅਰ ਨੂੰ ਦੱਸੀ ਤਾਂ ਉਨ੍ਹਾਂ ਨੇ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ।