ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਦੀ ਫ਼ਿਲਮ ਬਾਕਸਆਫਿਸ ‘ਤੇ ਕੁਝ ਖਾਸ ਕਮਾਲ ਨਹੀਂ ਕਰ ਪਾ ਰਹੀਆਂ। ਅਜਿਹੇ ‘ਚ ਸੁਸ਼ਾਂਤ ਇੱਕ ਵਾਰ ਫੇਰ ਸਕਰੀਨ ‘ਤੇ ਸੰਜਨਾ ਸਾਂਘੀ ਨਾਲ ਰੋਮਾਂਸ ਕਰਦੇ ਨਜ਼ਰ ਆਉਣਗੇ। ਜੀ ਹਾਂ, ਸੁਸ਼ਾਂਤ ਦੀ ਫ਼ਿਲਮ ‘ਦਿਲ ਬੇਚਾਰਾ’ ਦੀ ਰਿਲੀਜ਼ ਡੇਟ ਦਾ ਐਲਾਨ ਹੋ ਗਿਆ ਹੈ। ਸੁਸ਼ਾਂਤ ਦੀ ‘ਦਿਲ ਬੇਚਾਰਾ’ ਅਤੇ ਅਜੈ ਦੇਵਗਨ ਦੀ ਫ਼ਿਲਮ ‘ਤਾਨਾਜੀ’ 22 ਨਵੰਬਰ 2019 ਨੂੰ ਬਾਕਸਆਫਿਸ ‘ਤੇ ਦਸਤਕ ਦੇਣਗੀਆਂ। ਇਸ ਦੀ ਜਾਣਕਾਰੀ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵੀਟ ਕਰ ਕੇ ਦਿੱਤੀ ਹੈ। ਇਸ ਦੇ ਨਾਲ ਹੀ ਪਹਿਲਾਂ ਫ਼ਿਲਮ ਦਾ ਨਾਂਅ ‘ਕੀਜੀ ਤੇ ਮਿੰਨੀ’ ਰੱਖਿਆ ਗਿਆ ਸੀ। ਪਰ ਕਿਸੇ ਕਾਰਨ ਕਰਕੇ ਫ਼ਿਲਮ ਦਾ ਨਾਂਅ ਬਦਲ ਕੇ ‘ਦਿਲ ਬੇਚਾਰਾ’ ਰੱਖਿਆ ਗਿਆ। ਇਹ ਫ਼ਿਲਮ ਫੇਮਸ ਨੌਵਲ ‘ਫੌਲਟ ਇੰਨ ਆਰ ਸਟਾਰਸ’ ‘ਤੇ ਅਧਾਰਿਤ ਹੈ। ਜਿਸ ਨੂੰ ਫੌਕਸ ਸਟਾਰਸ ਨੇ ਪ੍ਰੋਡਿਊਸ ਕੀਤਾ ਹੈ। ਫ਼ਿਲਮ ਨੂੰ ਮੁਕੇਸ਼ ਛਾਬੜਾ ਡਾਇਰੈਕਟ ਕਰ ਰਹੇ ਹਨ।