ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਇਸ ਮਾਮਲੇ ਵਿੱਚ ਨਿੱਤ ਦਿਨ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਇਸ ਸਭ ਦੇ ਵਿਚਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦੋਸਤ ਸੈਮੂਅਲ ਹੋਕੀਪ ਨੇ ਸੁਸ਼ਾਂਤ ਦੇ ਅਫੇਅਰ ਬਾਰੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ।




ਹਾਲ ਹੀ ਵਿੱਚ ਸੁਸ਼ਾਂਤ ਦੇ ਦੋਸਤ ਸੈਮੂਅਲ ਹੋਕੀਪ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੋਸਟ ਪਾ ਕੇ ਉਨ੍ਹਾਂ ਦੇ ਰਿਸ਼ਤੇ ਬਾਰੇ ਖੁਲਾਸਾ ਕੀਤਾ ਹੈ। ਹੋਕੀਪ ਨੇ ਲਿਖਿਆ ਹੈ- ‘ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਸੁਸ਼ਾਂਤ ਤੇ ਸਾਰਾ ਨੂੰ ਫਿਲਮ 'ਕੇਦਾਰਨਾਥ' ਦੇ ਸਮੇਂ ਇੱਕ-ਦੂਜੇ ਨਾਲ ਪਿਆਰ ਹੋ ਗਿਆ ਸੀ। ਉਸ ਦੌਰਾਨ ਦੋਵਾਂ ਨੂੰ ਵੱਖ ਕਰਨਾ ਮੁਸ਼ਕਲ ਲੱਗ ਰਿਹਾ ਸੀ। ਸੁਸ਼ਾਂਤ ਤੇ ਸਾਰਾ ਦੋਵੇਂ ਬਹੁਤ ਮਾਸੂਮ ਸੀ। ਦੋਵੇਂ ਇੱਕ ਦੂਜੇ ਦਾ ਬਹੁਤ ਸਤਿਕਾਰ ਕਰਦੇ ਸੀ, ਜੋ ਅੱਜਕੱਲ੍ਹ ਦੇ ਰਿਸ਼ਤਿਆਂ 'ਚ ਘੱਟ ਹੀ ਦੇਖਣ ਨੂੰ ਮਿਲਦਾ ਹੈ।




ਇਸ ਤੋਂ ਇਲਾਵਾ, ਹੋਕੀਪ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਹ ਵੀ ਲਿਖਿਆ ਕਿ- ਸੁਸ਼ਾਂਤ ਨਾਲ ਸਾਰਾ ਉਨ੍ਹਾਂ ਦੇ ਪਰਿਵਾਰ, ਦੋਸਤਾਂ ਤੇ ਸਟਾਫ ਦਾ ਸਨਮਾਨ ਵੀ ਕਰਦੀ ਸੀ। ਮੈਨੂੰ ਬਹੁਤ ਹੈਰਾਨੀ ਹੋਈ ਜਦੋਂ ਸਾਰਾ ਨੇ ਬਾਕਸ ਆਫਿਸ 'ਤੇ ਫਿਲਮ 'ਸੋਨਚਰਈਆ' ਦੇ ਪ੍ਰਦਰਸ਼ਨ ਤੋਂ ਬਾਅਦ ਸੁਸ਼ਾਂਤ ਨਾਲ ਰਿਸ਼ਤਾ ਖਤਮ ਕਰਨ ਦਾ ਫੈਸਲਾ ਕੀਤਾ। ਕੀ ਇਹ ਸਭ ਬਾਲੀਵੁੱਡ ਮਾਫੀਆ ਦੇ ਦਬਾਅ ਕਾਰਨ ਸੀ?