24 ਅਗਸਤ ਤੋਂ ਆਪਣੀ ਰਹਿੰਦੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨਗੇ ਅਰਜੁਨ ਤੇ ਰਕੁਲ ਪ੍ਰੀਤ
ਏਬੀਪੀ ਸਾਂਝਾ | 20 Aug 2020 02:26 PM (IST)
ਅਰਜੁਨ ਕਪੂਰ ਤੇ ਰਕੁਲ ਪ੍ਰੀਤ ਸਿੰਘ ਆਪਣੀ ਫ਼ਿਲਮ ਦੀ ਰਹਿੰਦੀ ਸ਼ੂਟਿੰਗ ਨੂੰ ਪੂਰਾ ਕਰਨ ਜਾ ਰਹੇ ਹਨ। ਲੌਕਡਾਊਨ ਕਾਰਨ ਬਹੁਤ ਸਾਰੀਆਂ ਫ਼ਿਲਮ ਦੀ ਸ਼ੂਟਿੰਗ ਰੁਕੀ ਹੋਈ ਸੀ। ਹੁਣ ਹੌਲੀ-ਹੌਲੀ ਮੇਕਰਸ ਸ਼ੂਟ ਨੂੰ ਪੂਰਾ ਕਰ ਰਹੇ ਹਨ। ਕੁਝ ਮੇਕਰਸ ਹਦਾਇਤਾਂ ਅਨੁਸਾਰ ਸ਼ੂਟਿੰਗ ਕਰ ਰਹੇ ਹਨ ਤੇ ਕੁਝ ਵਿਦੇਸ਼ਾਂ 'ਚ ਜਾ ਕੇ ਫਿਲਮਾਂ ਦੀ ਸ਼ੂਟਿੰਗ ਨੂੰ ਪੂਰਾ ਕਰ ਰਹੇ ਹਨ।
ਮੁੰਬਈ: ਅਰਜੁਨ ਕਪੂਰ ਤੇ ਰਕੁਲ ਪ੍ਰੀਤ ਸਿੰਘ ਆਪਣੀ ਫ਼ਿਲਮ ਦੀ ਰਹਿੰਦੀ ਸ਼ੂਟਿੰਗ ਨੂੰ ਪੂਰਾ ਕਰਨ ਜਾ ਰਹੇ ਹਨ। ਲੌਕਡਾਊਨ ਕਾਰਨ ਬਹੁਤ ਸਾਰੀਆਂ ਫ਼ਿਲਮ ਦੀ ਸ਼ੂਟਿੰਗ ਰੁਕੀ ਹੋਈ ਸੀ। ਹੁਣ ਹੌਲੀ-ਹੌਲੀ ਮੇਕਰਸ ਸ਼ੂਟ ਨੂੰ ਪੂਰਾ ਕਰ ਰਹੇ ਹਨ। ਕੁਝ ਮੇਕਰਸ ਹਦਾਇਤਾਂ ਅਨੁਸਾਰ ਸ਼ੂਟਿੰਗ ਕਰ ਰਹੇ ਹਨ ਤੇ ਕੁਝ ਵਿਦੇਸ਼ਾਂ 'ਚ ਜਾ ਕੇ ਫਿਲਮਾਂ ਦੀ ਸ਼ੂਟਿੰਗ ਨੂੰ ਪੂਰਾ ਕਰ ਰਹੇ ਹਨ। ਅਰਜੁਨ ਕਪੂਰ ਤੇ ਰਕੁਲ ਪ੍ਰੀਤ ਸਿੰਘ ਦੀ ਫ਼ਿਲਮ ਕ੍ਰੌਸ ਬਾਰਡਰ ਲਵ ਸਟੋਰੀ ਹੈ। ਇਸ ਦਾ ਪੈਂਡਿੰਗ ਸ਼ੂਟ 24 ਅਗਸਤ ਤੋਂ ਸ਼ੁਰੂ ਹੋ ਰਿਹਾ ਹੈ। ਪਹਿਲਾ ਸ਼ੈਡਿਊਲ 10 ਦਿਨਾਂ ਦਾ ਹੈ ਤੇ ਉਸ ਤੋਂ ਬਾਅਦ 4 ਦਿਨਾਂ ਦਾ ਸ਼ੂਟ ਸਤੰਬਰ ਦੇ ਆਖ਼ਰੀ ਹਫਤੇ 'ਚ ਕੀਤਾ ਜਾਏਗਾ। ਇਸ ਫ਼ਿਲਮ ਦੇ ਟਾਈਟਲ ਦਾ ਐਲਾਨ ਹੋਣਾ ਅਜੇ ਬਾਕੀ ਹੈ। Gold Price Today: ਜਾਣੋ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਅੱਜ ਕੀ ਹੋਇਆ ਬਦਲਾਅ ਫ਼ਿਲਮ ਦੇ ਰਹਿੰਦੇ ਸ਼ੂਟ ਨੂੰ ਇੰਡੀਆ 'ਚ ਹੀ ਸ਼ੂਟ ਕੀਤਾ ਜਾਏਗਾ। ਇਸ ਤੋਂ ਪਹਿਲਾ ਅਕਸ਼ੇ ਕੁਮਾਰ ਆਪਣੀ ਫ਼ਿਲਮ ਬੈੱਲ ਬੋਟਮ ਲਈ ਪੂਰੀ ਟੀਮ ਨਾਲ ਸਕਾਟਲੈਂਡ 'ਚ ਸ਼ੂਟ ਪੂਰਾ ਕਰਨ ਲਈ ਪਹੁੰਚ ਚੁੱਕੇ ਹਨ। ਉੱਥੇ ਹੀ ਆਮਿਰ ਖਾਨ ਵੀ ਲਾਲ ਸਿੰਘ ਚੱਢਾ ਦੀ ਰਹਿੰਦੀ ਸ਼ੂਟਿੰਗ ਨੂੰ ਪੂਰਾ ਕਰਨ ਲਈ ਤੁਰਕੀ 'ਚ ਗਏ ਹੋਏ ਹਨ। ਜਿਥੇ ਉਹ ਤੁਰਕੀ ਫਸਟ ਲੇਡੀ Emine Erdogan ਨਾਲ ਮਿਲਣ ਕਰਕੇ ਵਿਵਾਦਾਂ 'ਚ ਵੀ ਹਨ। ਸੋਨੂੰ ਸੂਦ ਨੇ ਕੀਤਾ ਖੁਲਾਸਾ- ਇੱਕ ਦਿਨ ਵਿੱਚ ਆਉਂਦੇ ਨੇ ਕਰੀਬ 32000 'ਹੈਲਪ ਮੈਸੇਜ' ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ