ਵਾਸ਼ਿੰਗਟਨ: ਅਮਰੀਕੀ ਸੰਸਦ ਵਿੱਚ ਇੱਕ ਮਤਾ ਪੇਸ਼ ਕੀਤਾ ਗਿਆ ਹੈ ਜਿਸ ਰਾਹੀਂ ਅਮਰੀਕਾ 'ਚ ਅਫਗਾਨਿਸਤਾਨ ਦੇ ਸਿੱਖਾਂ ਤੇ ਹਿੰਦੂਆਂ ਨੂੰ ਪਨਾਹ ਦੇਣ ਦੀ ਗੱਲ ਕਹੀ ਗਈ ਹੈ। ਇਹ ਮਤਾ ਅਮਰੀਕੀ ਸਾਂਸਦਾਂ ਵੱਲੋਂ ਪੇਸ਼ ਕੀਤਾ ਗਿਆ ਹੈ, ਜਿਸ ਵਿੱਚ ਅਫਗਾਨਿਸਤਾਨੀ ਸਿੱਖਾਂ ਤੇ ਹਿੰਦੂਆਂ ਨੂੰ ‘ਸੰਕਟਗ੍ਰਸਤ ਘੱਟ ਗਿਣਤੀ’ ਦੱਸਿਆ ਗਿਆ ਹੈ।


ਮਤੇ ਵਿੱਚ ਉਨ੍ਹਾਂ ਨੇ ਅਫਗਾਨਿਸਤਾਨ ਵਿੱਚ ਸਤਾਏ ਗਏ ਧਾਰਮਿਕ ਭਾਈਚਾਰਿਆਂ ਦੇ ਅਮਰੀਕਾ ਅੰਦਰ ਮੁੜ ਵਸੇਬੇ ਦੀ ਮੰਗ ਕੀਤੀ ਹੈ। ਪੀਟੀਆਈ ਦੀ ਖ਼ਬਰ ਮੁਤਾਬਕ ਸੰਸਦ ਮੈਂਬਰ ਜੈਕੀ ਸਪੇਅਰ ਤੇ ਸੱਤ ਹੋਰ ਸਹਿਯੋਗੀ ਮੈਂਬਰਾਂ ਨੇ ਅਮਰੀਕੀ ਸੰਸਦ ਦੇ ਹੇਠਲੇ ਸਦਨ ਵਿੱਚ ਰੱਖੇ ਗਏ ਪ੍ਰਸਤਾਵ 'ਤੇ ਕਿਹਾ ਹੈ ਕਿ ਮਤਾ ਅਫਗਾਨਿਸਤਾਨ ਵਿੱਚ ਹਿੰਦੂਆਂ ਤੇ ਸਿੱਖਾਂ ਦੀ ਸ਼ਰਨਾਰਥੀ ਸੁਰੱਖਿਆ ਦੀ ਹਮਾਇਤ ਕਰਦਾ ਹੈ। ਇਹ ਸੰਸਥਾਗਤ ਧਾਰਮਿਕ ਅੱਤਿਆਚਾਰ, ਪੱਖਪਾਤ ਤੇ ਹੋਂਦ ਦੇ ਖ਼ਤਰੇ ਨੂੰ ਪ੍ਰਦਰਸ਼ਤ ਕਰਦਾ ਹੈ।

ਇਸ ਦੇ ਨਾਲ ਹੀ ਪ੍ਰਸਤਾਵ ਵਿੱਚ ਕਿਹਾ ਗਿਆ ਹੈ ਕਿ ਸਿੱਖ ਤੇ ਹਿੰਦੂ ਘੱਟਗਿਣਤੀਆਂ ਅਫਗਾਨਿਸਤਾਨ ਵਿੱਚ ਇੱਕ ਸੰਕਟ ਵਿੱਚ ਘਿਰੀ ਘੱਟ ਗਿਣਤੀ ਹੈ। ਇਹ ਪ੍ਰਸਤਾਵ ਰਿਫਿਊਜੀ ਪ੍ਰੋਗਰਾਮ ਤਹਿਤ ਯੂਐਸ ਇਮੀਗ੍ਰੇਸ਼ਨ ਐਂਡ ਨੈਸ਼ਨਲ ਐਕਟ ਤਹਿਤ ਅਮਰੀਕਾ ਵਿੱਚ ਅਫਗਾਨ ਹਿੰਦੂਆਂ ਤੇ ਸਿੱਖਾਂ ਨੂੰ ਪਨਾਹ ਦੇਣ ਦੇ ਸਮਰਥਨ ਵਿੱਚ ਹੈ।

ਇਸ ਦੇ ਨਾਲ ਹੀ ਅਫਗਾਨਿਸਤਾਨ ਵਿੱਚ ਸਿੱਖਾਂ ਤੇ ਹਿੰਦੂਆਂ ਦੀ ਸੁਰੱਖਿਆ ਲਈ ਚਿੰਤਾ ਜ਼ਾਹਰ ਕਰਦਿਆਂ ਪ੍ਰਸਤਾਵ ਸਾਰੇ ਅੱਤਵਾਦੀ ਹਮਲਿਆਂ, ਧਾਰਮਿਕ ਅੱਤਿਆਚਾਰਾਂ ਤੇ ਜੰਗ ਪ੍ਰਭਾਵਿਤ ਦੇਸ਼ 'ਚ ਇਨ੍ਹਾਂ ਭਾਈਚਾਰਿਆਂ ਦੇ ਮੈਂਬਰਾਂ ਪ੍ਰਤੀ ਪੱਖਪਾਤ ਦੀ ਨਿੰਦਾ ਕਰਦਾ ਹੈ। ਪ੍ਰਸਤਾਵ ਵਿੱਚ ਕਾਬੁਲ ਵਿੱਚ ਗੁਰਦੁਆਰਾ ਤੇ ਉਨ੍ਹਾਂ ਦੇ ਧਾਰਮਿਕ ਅਸਥਾਨਾਂ ਵਿੱਚ ਹੋਰ ਅੱਤਵਾਦੀ ਹਮਲਿਆਂ ਦਾ ਵੀ ਜ਼ਿਕਰ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904