ਨਵੀਂ ਦਿੱਲੀ: ਅਸਲ ਕੰਟਰੋਲ ਰੇਖਾ 'ਤੇ ਭਾਰਤ-ਚੀਨ ਸਰਹੱਦੀ ਤਣਾਅ ਵਿਚਾਲੇ ਅੱਜ ਇਕ ਵਾਰ ਫਿਰ ਦੋਵਾਂ ਦੇਸ਼ਾਂ ਦੇ ਨੇਤਾ WMCC ਦੀ ਬੈਠਕ ਦੀ ਮੇਜ਼ 'ਤੇ ਮਿਲਣਗੇ। LAC 'ਤੇ 15 ਜੂਨ ਨੂੰ ਹੋਏ ਗਲਵਾਨ ਘਾਟੀ ਸੰਘਰਸ਼ ਤੋਂ ਬਾਅਦ ਸਰਹੱਦੀ ਤਣਾਅ ਘਟਾਉਣ ਦੀ ਕਵਾਇਦ 'ਚ ਇਹ ਲਗਾਤਾਰ ਚੌਥੀ ਬੈਠਕ ਹੋਵੇਗੀ।


ਹਾਲਾਂਕਿ ਅਜੇ ਤਕ ਚੀਨ ਨੇ ਫੌਜ ਘਟਾਉਣ ਨੂੰ ਲੈਕੇ ਪੰਜ ਜੁਲਾਈ ਦੀ ਵਿਸ਼ੇਸ਼ ਪ੍ਰਤੀਨਿਧੀ ਪੱਧਰ ਦੀ ਵਾਰਤਾ 'ਚ ਬਣੀ ਰਜ਼ਾਮੰਦੀ ਨੂੰ ਜ਼ਮੀਨ ਪੱਧਰ 'ਤੇ ਨਹੀਂ ਉਤਾਰਿਆ ਤੇ ਨਾ ਹੀ LAC 'ਤੇ ਅਪ੍ਰੈਲ 2020 ਦੀ ਸਥਿਤੀ ਤਕ ਆਪਣੇ ਫੌਜੀਆਂ ਨੂੰ ਵਾਪਸ ਬੁਲਾਇਆ। ਦੋਵਾਂ ਦੇਸ਼ਾਂ ਦੇ ਵਿਚ ਕਈ ਵਾਰ ਫੌਜੀ ਕਮਾਂਡਰ ਪੱਧਰ ਦੀ ਗੱਲਬਾਤ ਹੋਈ ਹੈ।


ਮਹੱਤਵਪੂਰਨ ਹੈ ਕਿ ਭਾਰਤ ਤੇ ਚੀਨ ਦੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਵਿਚਾਲੇ ਸਾਂਝੀ ਸੀਮਾ ਪੱਧਰ ਦੀ ਪਿਛਲੀ ਬੈਠਕ 24 ਜੁਲਾਈ, 2020 ਨੂੰ ਹੋਈ ਸੀ। ਉੱਥੇ ਹੀ ਦੋ ਅਗਸਤ ਨੂੰ ਫੌਜ ਦੇ ਅਧਿਕਾਰੀਆਂ ਦੇ ਪੱਧਰ ਦੀ ਗੱਲਬਾਤ ਹੋਈ ਸੀ। ਹਾਲਾਂਕਿ ਇਨ੍ਹਾਂ ਯਤਨਾਂ ਦੇ ਬਾਵਜੂਦ ਐਲਏਸੀ 'ਤੇ ਵਿਵਾਦ ਦੀ ਸਥਿਤੀ ਬਰਕਰਾਰ ਹੈ।


ਸਰਹੱਦੀ ਮਾਮਲਿਆਂ 'ਤੇ ਬਣੇ ਇਸ ਸੰਵਾਦ ਅਤੇ ਸੰਯੋਜਨ ਤੰਤਰ 'ਚ ਭਾਰਤੀ ਵਿਦੇਸ਼, ਰੱਖਿਆ ਸਮੇਤ ਕੁਝ ਹੋਰ ਮੰਤਰਾਲਿਆਂ ਦੇ ਅਧਿਕਾਰੀ ਹੁੰਦੇ ਹਨ। ਵਿਦੇਸ਼ ਮੰਤਰਾਲੇ ਨੇ 24 ਜੁਲਾਈ ਨੂੰ ਸਰਹੱਦੀ ਬੈਠਕ ਤੋਂ ਬਾਅਦ ਜਾਰੀ ਬਿਆਨ 'ਚ ਕਿਹਾ ਸੀ ਕਿ ਦੋਵੇਂ ਪੱਖ ਜਲਦ ਹੀ ਸੀਨੀਅਰ ਕਮਾਂਡਰਾਂ ਦੀ ਬੈਠਕ ਬੁਲਾਉਣ 'ਤੇ ਸਹਿਮਤੀ ਹੋਏ ਨੇ ਜਿਸ 'ਚ ਅੱਗੇ ਦੇ ਹੱਲ ਤੈਅ ਕੀਤੇ ਜਾਣਗੇ। ਅਜਿਹਾ ਇਸ ਲਈ ਤਾਂ ਜੋ ਸਰਹੱਦ 'ਤੇ ਤਣਾਅ ਘੱਟ ਕਰਨ ਅਤੇ ਫੌਜੀ ਘਟਾਉਣ ਦੇ ਨਾਲ ਹੀ ਸ਼ਾਂਤੀ ਬਹਾਲੀ ਜਲਦ ਨਿਸਚਿਤ ਕੀਤੀ ਜਾ ਸਕੇ।


ਜੰਮੂ-ਕਸ਼ਮੀਰ: ਮਕਾਬਲੇ ਦੌਰਾਨ ਲਸ਼ਕਰ ਦੇ ਕਮਾਂਡਰ ਸਮੇਤ ਦੋ ਅੱਤਵਾਦੀ ਢੇਰ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ